ਵਿਜੇਂਦਰ ਮੇਰੇ ਤੋਂ ਡਰੇ ਹੋਏ ਹਨ : ਆਮਿਰ

06/01/2019 4:12:01 AM

ਨਵੀਂ ਦਿੱਲੀ— ਬਰਤਾਨੀਆ ਦੇ ਦਿੱਗਜ ਮੁੱਕੇਬਾਜ਼ ਆਮਿਰ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਉਨ੍ਹਾਂ ਤੋਂ ਡਰੇ ਹੋਏ ਹਨ। ਆਮਿਰ 12 ਜੁਲਾਈ ਨੂੰ ਜੇੱਦਾ 'ਚ ਹੋਣ ਵਾਲੇ ਸੁਪਰ ਬਾਕਸਿੰਗ ਲੀਗ ਦੇ ਮੁਕਾਬਲੇ 'ਚ ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਖ਼ਿਲਾਫ਼ ਰਿੰਗ 'ਚ ਉਤਰਨਗੇ। ਪਾਕਿਸਤਾਨੀ ਮੂਲ ਦੇ ਇਸ ਬਰਤਾਨਵੀ ਮੁੱਕੇਬਾਜ਼ ਨੇ ਓਲੰਪਿਕ ਕਾਂਸੇ ਦਾ ਤਮਗਾ ਜੇਤੂ ਨਾਲ ਮੁਕਾਬਲੇ ਦੀ ਕਈ ਵਾਰ ਇੱਛਾ ਜ਼ਾਹਰ ਕੀਤੀ ਪਰ ਦੋਵਾਂ ਵਿਚਾਲੇ ਹੁਣ ਤਕ ਮੁਕਾਬਲਾ ਨਹੀਂ ਹੋ ਸਕਿਆ।32 ਸਾਲ ਦਾ ਇਹ ਬਰਤਾਨਵੀ ਮੁੱਕੇਬਾਜ਼ ਹੁਣ ਗੋਇਤ ਖ਼ਿਲਾਫ਼ ਰਿੰਗ ਵਿਚ ਉਤਰਨ ਲਈ ਆਪਣੇ ਭਾਰ ਵਰਗ ਵਿਚ ਤਬਦੀਲੀ ਲਈ ਤਿਆਰ ਹੋ ਗਿਆ। ਗੋਇਤ ਖ਼ਿਲਾਫ਼ 'ਦ ਸ਼ਾਈਨਿੰਗ ਜਵੇਲ' ਨਾਂ ਦੀ ਬਾਊਟ ਦੇ ਐਲਾਨ ਮੌਕੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਨੇ ਕਿਹਾ ਕਿ ਮੈਂ ਕਈ ਵਾਰ ਵਿਜੇਂਦਰ ਖ਼ਿਲਾਫ਼ ਲੜਨ ਦੀ ਇੱਛਾ ਜ਼ਾਹਰ ਕੀਤੀ ਪਰ ਮੈਨੂੰ ਲਗਦਾ ਹੈ ਕਿ ਉਹ ਮੇਰੇ ਤੋਂ ਡਰਿਆ ਹੋਇਆ ਹੈ। ਇਹ ਅਜਿਹਾ ਮੁਕਾਬਲਾ ਹੈ ਜਿੱਥੇ ਇਕ ਭਾਰਤੀ ਮੁੱਕੇਬਾਜ਼ ਵਿਸ਼ਵ ਚੈਂਪੀਅਨ ਖ਼ਿਲਾਫ਼ ਖੇਡੇਗਾ ਤੇ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਗੋਇਤ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ। ਜੋ ਕੰਮ ਵਿਜੇਂਦਰ ਨਹੀਂ ਕਰ ਸਕੇ, ਉਹ ਗੋਇਤ ਕਰਨਗੇ।
ਬਰਤਾਨੀਆ 'ਚ ਕਰਾਂਗਾ ਤਿਆਰੀ
ਆਮਿਰ ਨੇ ਕਿਹਾ ਕਿ ਮੈਂ ਇਸ ਬਾਊਟ ਲਈ ਬਰਤਾਨੀਆ ਵਿਚ ਤਿਆਰੀ ਕਰਾਂਗਾ। ਮੈਨੂੰ ਸੌ ਫ਼ੀਸਦੀ ਤਿਆਰ ਰਹਿਣਾ ਪਵੇਗਾ। ਗੋਇਤ ਲਈ ਇਸ ਮੁਕਾਬਲੇ 'ਚ ਗੁਆਉਣ ਲਈ ਕੁਝ ਨਹੀਂ ਹੈ। ਆਮਿਰ ਪੇਸ਼ੇਵਰ ਮੁੱਕੇਬਾਜ਼ ਬਣਨ ਤੋਂ ਪਹਿਲਾਂ 17 ਸਾਲ ਦੀ ਉਮਰ ਵਿਚ ਓਲੰਪਿਕ ਮੈਡਲ ਜਿੱਤਣ ਵਾਲੇ ਬਰਤਾਨੀਆ ਦੇ ਸਭ ਤੋਂ ਘੱਟ ਉਮਰ ਦੇ ਮੁੱਕੇਬਾਜ਼ ਬਣੇ ਸਨ। ਉਨ੍ਹਾਂ ਨੇ ਇਹ ਉਪਲੱਬਧੀ 2004 ਵਿਚ ਏਥੰਸ ਓਲੰਪਿਕ ਵਿਚ ਸਿਲਵਰ ਤਮਗਾ ਜਿੱਤ ਕੇ ਹਾਸਲ ਕੀਤੀ ਸੀ।


Gurdeep Singh

Content Editor

Related News