ਵਿਜੇ ਸ਼ੰਕਰ ਦੀ ਮੈਦਾਨ 'ਤੇ ਧਮਾਕੇਦਾਰ ਵਾਪਸੀ, ਪਹਿਲੀ ਹੀ ਗੇਂਦ 'ਤੇ ਕੀਤਾ ਇਹ ਕਮਾਲ

08/10/2019 3:58:51 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਆਲਰਾਊਂਡਰ ਵਿਜੈ ਸ਼ੰਕਰ ਨੇ ਸ਼ੁੱਕਰਵਾਰ ਨੂੰ ਮੈਦਾਨ 'ਤੇ ਵਾਪਸੀ ਕੀਤੀ। ਇੰਗਲੈਂਡ 'ਚ ਖੇਡੇ ਗਏ ਵਰਲਡ ਕੱਪ 2019 ਦੇ ਦੌਰਾਨ ਲੱਗੀ ਸੱਟ ਤੋਂ ਬਾਅਦ ਵਿਜੈ ਸ਼ੰਕਰ ਨੇ ਤਮਿਲਨਾਡੂ ਪ੍ਰੀਮੀਅਰ ਲੀਗ (TNPL 2019) 'ਚ ਵਾਪਸੀ ਕੀਤੀ ਹੈ। ਵਿਜੈ ਸ਼ੰਕਰ ਦੇ ਪੈਰ ਦੀ ਸੱਟ ਫਿਲਹਾਲ ਠੀਕ ਹੋ ਗਈ ਹੈ। ਦੁਬਾਰਾ ਫ਼ਾਰਮ ਪਾਉਣ ਲਈ ਸ਼ੰਕਰ ਨੇ ਟੀ. ਐੱਨ. ਪੀ. ਐੱਲ. 'ਚ ਖੇਡਣ ਦਾ ਮਨ ਬਣਾਇਆ ਹੈ।PunjabKesari
ਵਿਜੇ ਸ਼ੰਕਰ ਨੇ ਟੀ. ਐੱਨ. ਪੀ. ਐੱਲ. ਦੇ ਚੌਥੇ ਸੀਜ਼ਨ 'ਚ ਡੈਬਿਊ ਕੀਤਾ ਹੈ। ਵਿਜੈ ਸ਼ੰਕਰ ਨੇ ਚੇਪਾਕ ਸੁਪਰ ਗਿਲੀਜ ਲਈ ਤਮਿਲਨਾਡੂ ਪ੍ਰੀਮੀਅਰ ਲੀਗ 'ਚ ਡੈਬਿਊ ਕੀਤਾ ਹੈ। ਵਿਜੇ ਸ਼ੰਕਰ ਨੇ ਆਪਣਾ ਪਹਿਲਾ ਮੈਚ ਸ਼ੁੱਕਰਵਾਰ 9 ਅਗਸਤ ਨੂੰ ਟੂਟੀ ਪੈਟਰਯੋਟਸ ਦੇ ਖਿਲਾਫ ਖੇਡੀਆ ਜਿੱਥੇ ਉਹ ਬੱਲੇ ਨਾਲ ਕੁਝ ਖਾਸ ਕਮਾਲ ਨਹੀਂ ਵਿਖਾ ਸਕੇ ਤੇ ਸਿਰਫ 3 ਦੌੜਾ ਬਣਾ ਆਊਟ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਗੇਂਦਬਾਜ਼ੀ 'ਚ ਆਪਣਾ ਜਲਵਾ ਵਿਖਾਇਆ, ਜਿਸ ਦੇ ਕਾਰਨ ਟੀਮ ਨੂੰ ਜਿੱਤ ਮਿਲੀ। ਅੰਗੂਠੇ 'ਚ ਲੱਗੀ ਚੋਟ ਦੇ ਕਾਰਨ ਵਰਲਡ ਕਪ 2019 ਵਲੋਂ ਬਾਹਰ ਹੋਏ ਵਿਜੇ ਸ਼ੰਕਰ ਨੇ ਵਰਲਡ ਕੱਪ 'ਚ ਦੋ ਵਿਕਟਾਂ ਲਈਆਂ ਸਨ ਤੇ 58 ਦੌੜਾਂ ਬਣਾਈਆਂ ਸਨ।

ਵਿਜੇ ਸ਼ੰਕਰ ਦੇ ਟੀ. ਐੱਨ. ਪੀ. ਐੱਲ ਡੈਬਿਊ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੱਤ ਗੇਂਦਾਂ 'ਚ ਸਿਰਫ 3 ਦੌੜਾਂ ਬਣਾਈਆਂ। ਉਥੇ ਹੀ 3-5 ਓਵਰ 'ਚ ਵਿਜੈ ਸ਼ੰਕਰ ਨੇ 15 ਦੌੜਾਂ ਦੇ ਕੇ 2 ਕੀਮਤੀ ਵਿਕਟਾਂ ਲਈਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਜੇ ਸ਼ੰਕਰ ਨੇ ਡੈਬਿਊ ਮੈਚ ਦੀ ਪਹਿਲੀ ਹੀ ਗੇਂਦ 'ਤੇ ਵਿਕਟ ਹਾਸਲ ਕੀਤੀ। ਇਸ ਬਾਰੇ 'ਚ ਵਿਜੇ ਸ਼ੰਕਰ ਨੇ ਕਿਹਾ ਹੈ ਕਿ ਉਹ ਇਸ ਲੀਗ 'ਚ ਤਿੰਨ ਸਾਲ ਬਾਅਦ ਡੈਬਿਊ ਕਰਕੇ ਕਾਫ਼ੀ ਖੁਸ਼ ਹੈ।


Related News