ਵਿਆਹ ਦੇ ਬੰਧਨ ’ਚ ਬੱਝੇ ਟੀਮ ਇੰਡੀਆ ਦੇ ਆਲਰਾਊਂਡਰ ਵਿਜੈ ਸ਼ੰਕਰ, ਵੇਖੋ ਤਸਵੀਰਾਂ ਅਤੇ ਵੀਡੀਓ

Thursday, Jan 28, 2021 - 11:09 AM (IST)

ਵਿਆਹ ਦੇ ਬੰਧਨ ’ਚ ਬੱਝੇ ਟੀਮ ਇੰਡੀਆ ਦੇ ਆਲਰਾਊਂਡਰ ਵਿਜੈ ਸ਼ੰਕਰ, ਵੇਖੋ ਤਸਵੀਰਾਂ ਅਤੇ ਵੀਡੀਓ

ਨਵੀਂ ਦਿੱਲੀ : ਭਾਰਤੀ ਆਲ ਰਾਊਂਡਰ ਖਿਡਾਰੀ ਵਿਜੈ ਸ਼ੰਕਰ ਬੁੱਧਵਾਰ ਨੂੰ ਆਪਣੀ ਮੰਗੇਤਰ ਵੈਸ਼ਾਲੀ ਵਿਸ਼ਵੇਸ਼ਵਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਸ਼ੰਕਰ ਦੀ ਇੰਡੀਅਨ ਪ੍ਰੀਮੀਅਰ ਲੀਗ ਫਰੈਂਚਾਇਜੀ ਸਨਰਾਈਜ਼ਰਸ ਹੈਦਰਾਬਾਦ ਨੇ ਉਨ੍ਹਾਂ ਦੇ ਵਿਆਹ ਦੀ ਤਸਵੀਰ ਸਾਂਝੀ ਕਰਕੇ ਨਵ-ਵਿਆਹੁਤਾ ਜੋੜੇ ਨੂੰ ਵਧਾਈ ਦਿੱਤੀ। ਉਹ ਆਈ.ਪੀ.ਐਲ. ਵਿਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਹਨ। ਉਨ੍ਹਾਂ ਨੂੰ ਟੀਮ ਨੇ ਇਸ ਵਾਰ ਰਿਟੇਨ ਕੀਤਾ ਹੈ ਅਤੇ ਉਹ ਆਈ.ਪੀ.ਐਲ. 2021 ਵਿਚ ਸਨਰਾਈਜ਼ਰਸ ਵੱਲੋਂ ਖੇਡਦੇ ਨਜ਼ਰ ਆਉਣਗੇ। 

ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ

PunjabKesari

ਸਨਰਾਈਜ਼ਰਸ ਨੇ ਟੀਮ ਦੇ ਅਧਿਕਾਰਤ ਟਵਿਟਰ ’ਤੇ ਲਿਖਿਆ, ‘ਅਸੀਂ ਵਿਜੈ ਸ਼ੰਕਰ ਨੂੰ ਉਨ੍ਹਾਂ ਦੇ ਜੀਵਨ ਵਿਚ ਬੇਹੱਦ ਖ਼ਾਸ ਦਿਨ ਲਈ ਵਧਾਈ ਦਿੰਦੇ ਹਾਂ। ਅਸੀਂ ਤੁਹਾਡੀ ਬੇਹੱਦ ਚੰਗੀ ਵਿਆਹੁਤਾ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ। 

ਇਹ ਵੀ ਪੜ੍ਹੋ: ਸੇਲ ’ਤੇ ਫੇਸਬੁੱਕ ਯੂਜ਼ਰਸ ਦੇ ਫੋਨ ਨੰਬਰ! 60 ਲੱਖ ਤੋਂ ਵੱਧ ਭਾਰਤੀਆਂ ਦੀ ਨਿੱਜਤਾ ਖਤਰੇ ’ਚ

PunjabKesari

ਇਸ ਤੋਂ ਪਹਿਲਾਂ ਵਿਜੈ ਸ਼ੰਕਰ ਨੇ ਆਈ.ਪੀ.ਐਲ. 2020 ਲਈ ਯੂ.ਏ.ਈ. ਰਵਾਨਾ ਹੋਣ ਤੋਂ ਪਹਿਲਾਂ ਆਪਣੀ ਮੰਗਣੀ ਦੀ ਖ਼ਬਰ ਸਾਂਝੀ ਕੀਤੀ ਸੀ। ਸ਼ੰਕਰ ਨੇ ਆਈ.ਪੀ.ਐਲ. ਕਰੀਅਰ ਵਿਚ ਹੁਣ ਤੱਕ 40 ਮੈਚਾਂ ਵਿਚ 12 ਵਾਰ ਨਾਬਾਦ ਰਹਿੰਦੇ ਹੋਏ 29.72 ਦੀ ਔਸਤ ਨਾਲ 654 ਦੌੜਾਂ ਬਣਾਈਆਂ ਹਨ ਅਤੇ 6 ਵਿਕਟਾਂ ਲਈਆਂ ਹਨ।

PunjabKesari

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਦਾਕਾਰਾ ਤਮੰਨਾ ਭਾਟੀਆ ਨੂੰ ਕੇਰਲ ਹਾਈਕੋਰਟ ਵੱਲੋਂ ਨੋਟਿਸ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News