ਵਿਜੇ ਮਰਚੰਟ ਟ੍ਰਾਫੀ : ਮੁੰਬਈ ਖ਼ਿਲਾਫ਼ ਪੰਜਾਬ ਦੇ ਵਿਹਾਨ ਮਲਹੋਤਰਾ ਨੇ ਲਗਾਇਆ ਦੋਹਰਾ ਸੈਂਕੜਾ

Saturday, Jan 14, 2023 - 06:42 PM (IST)

ਵਿਜੇ ਮਰਚੰਟ ਟ੍ਰਾਫੀ : ਮੁੰਬਈ ਖ਼ਿਲਾਫ਼ ਪੰਜਾਬ ਦੇ ਵਿਹਾਨ ਮਲਹੋਤਰਾ ਨੇ ਲਗਾਇਆ ਦੋਹਰਾ ਸੈਂਕੜਾ

ਮੋਹਾਲੀ (ਨਿਆਮੀਆਂ)- ਪੰਜਾਬ ਦੀ ਅੰਡਰ-16 ਟੀਮ ਦੇ ਖਿਡਾਰੀ ਵਿਹਾਨ ਮਲਹੋਤਰਾ ਨੇ ਚੇਨਈ 'ਚ ਚੱਲ ਰਹੀ ਵਿਜੇ ਮਰਚੈਂਟ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 230 ਦੌੜਾਂ ਦੀ ਇਕ ਪਾਰੀ ਖੇਡੀ ਹੈ। ਪੰਜਾਬ ਦੀ ਟੀਮ ਨੇ ਮੁੰਬਈ ਖਿਲਾਫ ਪਹਿਲੀ ਪਾਰੀ 'ਚ 456 ਦੌੜਾਂ ਬਣਾਈਆਂ, ਜਿਸ 'ਚ ਵਿਹਾਨ ਨੇ ਇਕੱਲੇ 230 ਦੌੜਾਂ ਬਣਾਈਆਂ, ਜਿਸ 'ਚ 30 ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਮੈਚ ਦੌਰਾਨ ਮੁੰਬਈ ਦੀ ਟੀਮ ਪੰਜਾਬ ਖਿਲਾਫ ਪਹਿਲੀ ਪਾਰੀ 'ਚ 273 ਦੌੜਾਂ ਹੀ ਬਣਾ ਸਕੀ। ਵਿਹਾਨ ਨੇ ਖੇਡੀ ਇਸ ਸ਼ਾਨਦਾਰ ਪਾਰੀ ਦੌਰਾਨ ਪੰਜਾਬ ਦੀ ਟੀਮ ਦਾ ਨਾਂ ਰੌਸ਼ਨ ਕੀਤਾ ਹੈ।
 


author

Tarsem Singh

Content Editor

Related News