ਵਿਜੇ ਹਜ਼ਾਰੇ ਟਰਾਫ਼ੀ ’ਚ ਮੁੰਬਈ ਦੀ ਅਗਵਾਈ ਕਰਨਗੇ ਸ਼੍ਰੇਅਸ ਅਈਅਰ, ਪ੍ਰਿਥਵੀ ਸ਼ਾਹ ਹੋਣਗੇ ਉਪ-ਕਪਤਾਨ

02/10/2021 3:25:21 PM

ਮੁੰਬਈ (ਭਾਸ਼ਾ) : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਬੁੱਧਵਾਰ ਨੂੰ 29 ਫਰਵਰੀ ਤੋਂ ਸ਼ੁਰੂ ਹੋ ਰਹੀ ਵਿਜੇ ਹਜ਼ਾਰੇ ਟਰਾਫ਼ੀ ਵਿਚ ਮੁੰਬਈ ਟੀਮ ਦਾ ਕਪਤਾਨ ਬਣਾਇਆ ਗਿਆ ਜੋ ਮੋਢੇ ਦੀ ਸੱਟ ਕਾਰਨ ਸਯਦ ਮੁਸ਼ਤਾਕ ਅਲੀ ਟਰਾਫ਼ੀ ਵਿਚ ਨਹੀਂ ਖੇਡ ਸਕੇ ਸਨ।

ਇਹ ਵੀ ਪੜ੍ਹੋ: ਕਿਸਾਨੀ ਘੋਲ: ਦਿੱਲੀ ਰਵਾਨਾ ਹੋਏ ਬਿਨੂ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਯੋਗਰਾਜ ਸਮੇਤ ਇਹ ਪੰਜਾਬੀ ਕਲਾਕਾਰ

ਮੁੰਬਈ ਕ੍ਰਿਕਟ ਸੰਘ ਨੇ ਘਰੇਲੂ 50 ਓਵਰ ਦੀ ਚੈਂਪੀਅਨਸ਼ਿਪ ਲਈ 22 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ। ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਮੁੰਬਈ ਟੀਮ ਦਾ ਉਪ-ਕਪਤਾਨ ਬਣਾਇਆ ਗਿਆ। ਬੱਲੇਬਾਜ਼ੀ ਵਿਭਾਗ ਵਿਚ ਟੀਮ ਵਿਚ ਭਾਰਤੀ ਹਰਫ਼ਨਮੌਲਾ ਸ਼ਿਵਮ ਦੁਬੇ, ਸੀਮਤ ਓਵਰ ਦੇ ਮਾਹਰ ਸੂਰਿਆ ਕੁਮਾਰ ਯਾਦਵ, ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ, ਸਰਫਰਾਜ ਖਾਨ ਅਤੇ ਅਖਿਲ ਹਰਵਾਦਕਰ ਨਾਲ ਵਿਕਟਕੀਪਰ ਬੱਲੇਬਾਜ਼ ਅਦਿੱਤਿਆ ਤਾਰੇ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਸਾਂਝੀ ਕੀਤੀ ਨੌਦੀਪ ਕੌਰ ਦੇ ਦਰਦ ਨੂੰ ਬਿਆਨਦੀ ਪੇਂਟਿੰਗ, ਚੁੱਕੀ ਰਿਹਾਈ ਲਈ ਆਵਾਜ਼

ਗੇਂਦਬਾਜ਼ੀ ਦੀ ਅਗਵਾਈ ਤੇਜ਼ ਗੇਂਦਬਾਜ਼ ਧਵਲ ਕੁਲਕਰਨੀ ਕਰਣਗੇ, ਜਿਸ ਵਿਚ ਤੁਸ਼ਾਰ ਦੇਸ਼ਪਾਂਡੇ ਅਤੇ ਆਕਾਸ਼ ਪਾਰਕਰ ਅਤੇ ਸਪਿਨਰ ਸ਼ਮਸ ਮੁਲਾਨੀ ਅਤੇ ਅਰਥਵ ਅੰਕੋਲੇਕਰ ਮੌਜੂਦ ਹਨ। ਮੁੰਬਈ ਨੇ ਮੰਗਲਵਾਰ ਨੂੰ ਭਾਰਤੀ ਆਫ ਸਪਿਨਰ ਰਮੇਸ਼ ਪੋਵਾਰ ਨੂੰ ਟੂਰਨਾਮੈਂਟ ਲਈ ਆਪਣਾ ਮੁੱਖ ਕੋਚ ਨਿਯੁਕਤ ਕੀਤਾ। ਮੁੰਬਈ ਨੂੰ ਏਲੀਟ ਗਰੁੱਪ ਡੀ ਵਿਚ ਦਿੱਲੀ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼,  ਰਾਜਸਥਾਨ ਅਤੇ ਪੁਡੁਚੇਰੀ ਨਾਲ ਰੱਖਿਆ ਗਿਆ ਹੈ। ਮੁੰਬਈ ਦੀ ਟੀਮ ਜੈਪੁਰ ਵਿਚ ਆਪਣੇ ਸਾਰੇ ਮੈਚ ਖੇਡੇਗੀ।

ਇਹ ਵੀ ਪੜ੍ਹੋ: ਵ੍ਹਟਸਐਪ ਦੀ ਬਾਦਸ਼ਾਹਤ ਨੂੰ ਟੱਕਰ, ਭਾਰਤ ਨੇ ਤਿਆਰ ਕੀਤੀ ਸਵਦੇਸ਼ੀ ਮੈਸੇਜਿੰਗ ਐਪ ‘ਸੰਦੇਸ਼’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News