ਵਿਜੇ ਹਜ਼ਾਰੇ : ਪੰਜਾਬ ਦੀ ਬੜੌਦਾ ’ਤੇ ਰੋਮਾਂਚਕ ਜਿੱਤ
Thursday, Oct 10, 2019 - 01:08 AM (IST)

ਵਡੋਦਰਾ- ਪੰਜਾਬ ਨੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਬੜੌਦਾ ਨੂੰ ਵਿਜੇ ਹਜ਼ਾਰੇ ਟਰਾਫੀ ਗਰੁੱਪ-ਏ ਅਤੇ ਬੀ ਮੁਕਾਬਲੇ ਵਿਚ ਬੁੱਧਵਾਰ 3 ਵਿਕਟਾਂ ਨਾਲ ਹਰਾ ਦਿੱਤਾ। ਬੜੌਦਾ ਨੇ 50 ਓਵਰਾਂ ਵਿਚ 8 ਵਿਕਟਾਂ ’ਤੇ 222 ਦੌੜਾਂ ਬਣਾਈਆਂ ਸਨ। ਵਿਸ਼ਨੂੰ ਸੋਲੰਕੀ ਨੇ 54, ਯੂਸੁਫ ਪਠਾਨ ਨੇ 43, ਸਵਪਨਿਲ ਸਿੰਘ ਨੇ 33 ਅਤੇ ਆਦਿੱਤਿਆ ਵਾਗਮੋਦੇ ਨੇ 34 ਦੌੜਾਂ ਬਣਾਈਆਂ। ਸਿਧਾਰਥ ਕੌਲ ਨੇ 54 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਪੰਜਾਬ ਨੇ 49.5 ਓਵਰਾਂ ਵਿਚ 7 ਵਿਕਟਾਂ ’ਤੇ 223 ਦੌੜਾਂ ਬਣਾ ਕੇ ਮੈਚ ਜਿੱਤਿਆ।