ਡੇਵਿਸ ਕੱਪ ਦਾ ਨਵਾਂ ਫਾਰਮੈਟ ਅਜੇ ਭਾਰਤ ਨੂੰ ਪ੍ਰਭਾਵਿਤ ਨਹੀਂ ਕਰੇਗਾ : ਵਿਜੇ ਅੰਮ੍ਰਿਤਰਾਜ
Saturday, Sep 08, 2018 - 08:55 AM (IST)

ਬੈਂਗਲੁਰੂ— ਸਾਬਕਾ ਭਾਰਤੀ ਟੈਨਿਸ ਸਟਾਰ ਵਿਜੇ ਅੰਮ੍ਰਿਤਰਾਜ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਡੇਵਿਸ ਕੱਪ ਦਾ ਨਵਾਂ ਫਾਰਮੈਟ ਭਾਰਤ ਨੂੰ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਗਰੁੱਪ ਏ 'ਚ ਆਪਣੇ ਦੇਸ਼ ਅਤੇ ਵਿਦੇਸ਼ 'ਚ ਮੈਚ ਅਜੇ ਵੀ ਖੇਡੇ ਜਾ ਰਹੇ ਹਨ। ਉਨ੍ਹਾਂ ਇੱਥੇ ਮੀਡੀਆ ਕਰਮਚਾਰੀਆਂ ਨੂੰ ਕਿਹਾ, ''ਜਿੱਥੋਂ ਤਕ ਭਾਰਤ ਦਾ ਸਵਾਲ ਹੈ ਤਾਂ ਡੇਵਿਸ ਕੱਪ ਦਾ ਨਵਾਂ ਫਾਰਮੈਟ ਉਸ ਨੂੰ ਬਹੁਤ ਪ੍ਰਭਾਵਿਤ ਨਹੀਂ ਕਰੇਗਾ ਕਿਉਂਕਿ ਅਸੀਂ ਗਰੁੱਪ ਇਕ 'ਚ ਆਪਣੇ ਦੇਸ਼ ਅਤੇ ਵਿਦੇਸ਼ 'ਚ ਮੈਚ ਖੇਡਾਂਗੇ।
ਇਸ ਗਰੁੱਪ 'ਚ ਆਪਣੇ ਦੇਸ਼ ਅਤੇ ਵਿਦੇਸ਼ ਦਾ ਫਾਰਮੈਟ ਬਣਿਆ ਰਹੇਗਾ।'' ਅੰਮ੍ਰਿਤਰਾਜ ਨੇ ਕਿਹਾ ਕਿ ਭਾਰਤ ਵਿਸ਼ਵ ਗਰੁੱਪ ਮੈਚਾਂ ਦੇ ਲਈ ਕੁਆਲੀਫਾਈ ਕਰਦਾ ਹੈ ਤਾਂ ਹੀ ਫਰਕ ਪੈਦਾ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਨਿਰਪੱਖ ਸਥਾਨ 'ਤੇ ਮੈਚ ਖੇਡਣ ਲਈ ਤਿਆਰ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਪਣੇ ਦੇਸ਼ 'ਚ ਖੇਡਣ ਦਾ ਫਾਇਦਾ ਨਹੀਂ ਮਿਲ ਸਕੇਗਾ।