ਸਨਵੇ ਸਿਟਜਸ ਇੰਟਰਨੈਸ਼ਨਲ : ਸੌਮਿਆ ਸਵਾਮੀਨਾਥਨ ਦੀ ਲਗਾਤਾਰ ਤੀਜੀ ਜਿੱਤ
Friday, Dec 17, 2021 - 02:31 AM (IST)
ਸਿਟਜਸ (ਸਪੇਨ) (ਨਿਕਲੇਸ਼ ਜੈਨ)- ਸਨਵੇ ਸਿਟਜਸ ਇੰਟਰਨੈਸ਼ਨਲ ਟੂਰਨਾਮੈਂਟ ਦੇ ਤੀਜੇ ਰਾਊਂਡ ਵਿਚ ਇਕ ਵਾਰ ਫਿਰ ਕਈ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਹਰ ਰਾਊਂਡ ਦੇ ਨਾਲ ਖਿਡਾਰੀਆਂ ਦੀ ਟੱਕਰ ਤੇ ਸਖਤ ਵਿਰੋਧਤਾ ਨਾਲ ਹੋ ਰਹੀ ਹੈ ਤੇ ਅਜਿਹੇ ਵਿਚ ਉਲਟਫੇਰ ਦਾ ਦੌਰਾ ਜਾਰੀ ਹੈ। ਇਸੇ ਕ੍ਰਮ ਵਿਚ ਭਾਰਤ ਦੀ 90ਵਾਂ ਦਰਜਾ ਪ੍ਰਾਪਤ ਸਾਬਕਾ ਵਿਸ਼ਵ ਚੈਂਪੀਅਨ ਸੌਮਿਆ ਸਵਾਮੀਨਾਥਨ ਨੇ ਆਪਣਾ ਜੇਤੂਕ੍ਰਮ ਬਰਕਰਾਰ ਰੱਖਦੇ ਹੋਏ 19ਵਾਂ ਦਰਜਾ ਪ੍ਰਾਪਤ ਚਿਲੀ ਦੇ ਗ੍ਰੈਂਡ ਮਾਸਟਰ ਰੋਡ੍ਰਿਗੋ ਵਾਸੇਕ ਨੂੰ ਹਰਾਉਂਦਿਆਂ ਲਗਾਤਾਰ ਆਪਣਾ ਤੀਜਾ ਅੰਕ ਹਾਸਲ ਕੀਤਾ। ਕਾਲੇ ਮੋਹਰਿਆਂ ਨਾਲ ਮਾਡਰਨ ਬੇਨੋਨੀ ਖੇਡਦੇ ਹੋਏ ਸੌਮਿਆ ਨੇ ਸ਼ਾਨਦਾਰ ਐਂਡਗੇਮ ਦੇ ਦਮ 'ਤੇ 50 ਚਾਲਾਂ ਵਿਚ ਜਿੱਤ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- AUS v ENG : ਵਾਰਨਰ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਮਜ਼ਬੂਤ ਸਥਿਤੀ 'ਚ
ਹੋਰਨਾਂ ਭਾਰਤੀ ਖਿਡਾਰੀਆਂ ਵਿਚ 6ਵੇਂ ਬੋਰਡ 'ਤੇ ਐੱਸ. ਪੀ. ਸ਼ੇਥੂਰਮਨ ਨੇ ਹਮਵਤਨ ਪ੍ਰਣਵ ਆਨੰਦ ਨੂੰ, 7ਵੇਂ ਬੋਰਡ 'ਤੇ ਆਭਿਮਨਯੂ ਪਰੌਣਿਕ ਨੇ ਫਰਾਂਸ ਦੇ ਮਹੇਲ ਬੋਏਰ ਨੂੰ , 15ਵੇਂ ਬੋਰਡ 'ਤੇ ਸੰਕਲਪ ਗੁਪਤਾ ਨੇ ਹਮਵਤਨ ਸ਼ਾਂਤਨੂ ਭਾਂਬੂਰੇ ਨੂੰ ਤੇ 18ਵੇਂ ਬੋਰਡ 'ਤੇ ਹਰਸ਼ਾ ਭਾਰਤਕੋਠੀ ਨੇ ਹਮਵਤਨ ਪ੍ਰਣੀਤ ਵੁਪਾਲਾ ਨੂੰ ਹਰਾਇਆ। ਟਾਪ ਬੋਰਡ 'ਤੇ ਇਕ ਵਾਰ ਫਿਰ ਪਿਛਲੇ ਦੋ ਵਾਰ ਦੇ ਜੇਤੂ ਖਿਡਾਰੀਆਂ ਯੂਕ੍ਰੇਨ ਦੇ ਅੰਤੋਨ ਕੋਰੋਬੋਵਨੇ ਪਹਿਲੇ ਬੋਰਡ ਤੇ ਦੂਜੇ ਬੋਰਡ 'ਤੇ ਬੁਲਗਾਰੀਆ ਦੇ ਇਵਾਨ ਚੇਪਾਰਿਨੋਵ ਨੇ ਕ੍ਰਮਵਾਰ ਇੰਡੋਨੇਸ਼ੀਆ ਦੇ ਤਾਹਰ ਯੁਸੂਫ ਤੇ ਭਾਰਤ ਦੇ ਅਦਿੱਤਿਆ ਮਿੱਤਲ ਨੂੰ ਹਰਾ ਕੇ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਦੂਜੇ ਰਾਊਂਡ ਵਿਚ ਡਰਾਅ ਖੇਡਣ ਵਾਲੇ ਭਾਰਤ ਦੇ ਤੀਜੇ ਦਰਜਾ ਪ੍ਰਾਪਤ ਨਿਹਾਲ ਸਰੀਨ ਤੇ 8ਵਾਂ ਦਰਜਾ ਪ੍ਰਾਪਤ ਅਰਜੁਨ ਐਰਗਾਸੀ ਨੇ ਕ੍ਰਮਵਾਰ ਬ੍ਰਾਜ਼ੀਲ ਦੇ ਆਲਵਾਰੋ ਫਿਲਹੋਂ ਤੇ ਯੂ. ਐੱਸ. ਏ. ਦੇ ਐਰਿਕ ਸੰਤਰੀਉਸ ਨੂੰ ਹਰਾਉਂਦੇ ਹੋਏ ਵਾਪਸੀ ਕੀਤੀ।
ਇਹ ਖ਼ਬਰ ਪੜ੍ਹੋ- AUS v ENG : ਬਰਾਡ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਤੀਜੇ ਇੰਗਲਿਸ਼ ਖਿਡਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।