ਸ਼ਿਵਮ ਦੂਬੇ ''ਚ ਦਿਖੀ ਯੁਵੀ ਦੀ ਝਲਕ, ਪੋਲਾਰਡ ਨੂੰ ਇਕ ਓਵਰ ''ਚ ਲਗਾਏ 3 ਛੱਕੇ (ਵੀਡੀਓ)
Sunday, Dec 08, 2019 - 09:13 PM (IST)
 
            
            ਨਵੀਂ ਦਿੱਲੀ— ਤਿਰੂਵਨੰਤਪੁਰਮ ਦੇ ਮੈਦਾਨ 'ਤੇ ਭਾਰਤੀ ਟੀਮ ਵਿਰੁੱਧ ਖੇਡੇ ਜਾ ਰਹੇ ਦੂਜੇ ਟੀ-20 ਮੈਚ 'ਚ ਅਚਾਨਕ ਵੱਡਾ ਬਦਲਾਅ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਤੋਂ ਪਹਿਲਾਂ ਸ਼ਿਵਮ ਦੂਬੇ ਨੂੰ ਕ੍ਰੀਜ਼ 'ਤੇ ਭੇਜਿਆ। ਦੂਬੇ ਨੇ ਵੀ ਕਪਤਾਨ ਦੇ ਭਰੋਸੇ 'ਤੇ ਉਤਰਦਿਆਂ ਹੀ 30 ਗੇਂਦਾਂ 'ਚ 54 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਦੂਬੇ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ ਤੇ 4 ਛੱਕੇ ਲਗਾ ਕੇ ਕ੍ਰਿਕਟ ਫੈਂਸ ਨੂੰ ਯੁਵਰਾਜ ਸਿੰਘ ਦੀ ਯਾਦ ਦਿਵਾ ਦਿੱਤੀ।
ਦੂਬੇ ਪਾਰੀ ਦੇ 9ਵੇਂ ਓਵਰ 'ਚ ਉਸ ਸਮੇਂ ਖਤਰਨਾਕ ਹੁੰਦੇ ਦਿਖੇ ਜਦੋਂ ਉਸ ਨੇ ਵਿੰਡੀਜ਼ ਕਪਤਾਨ ਪੋਲਾਰਡ ਦੇ ਇਕ ਓਵਰ 'ਚ ਤਿੰਨ ਛੱਕੇ ਲਗਾ ਦਿੱਤੇ। ਇਸ ਤੋਂ ਪਹਿਲਾਂ ਪੋਲਾਰਡ ਦੇ ਓਵਰ 'ਚ ਉਹ ਤਿੰਨ ਦੌੜਾਂ ਹੀ ਬਣਾ ਸਕੇ ਸਨ ਪਰ ਜਦੋਂ ਅਗਲਾ ਓਵਰ ਕਰਵਾਉਣ ਆਏ ਪੋਲਾਰਡ ਤਾਂ ਸ਼ਿਵਮ ਨੇ ਉਸਦੀ ਖੂਬ ਕਲਾਸ ਲਗਾਈ। ਦੇਖੋਂ ਵੀਡੀਓ—
6,6,6 - Shivam Dube Specialhttps://t.co/7LFJWK2W8p via @bcci
— jasmeet (@jasmeet047) December 8, 2019
ਸ਼ਿਵਮ ਦੂਬੇ ਦਾ ਕ੍ਰਿਕਟ ਕਰੀਅਰ
ਫਸਟ ਕਲਾਸ — 16 ਮੈਚ, 1012 ਦੌੜਾਂ, 40 ਵਿਕਟਾਂ
ਲਿਸਟ ਏ— 35 ਮੈਚ, 614 ਦੌੜਾਂ, 34 ਵਿਕਟਾਂ
ਟੀ-20— 19 ਮੈਚ, 242 ਦੌੜਾਂ, 14 ਵਿਕਟਾਂ 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            