ਅਫਰੀਕੀ ਫੀਲਡਰ ਦੀ ਇਸ ਹਰਕਤ ਨੂੰ ਦੇਖ ਕੋਹਲੀ ਵੀ ਲੱਗੇ ਹੱਸਣ (ਵੀਡੀਓ)

02/19/2018 12:28:05 PM

ਨਵੀਂ ਦਿੱਲੀ (ਬਿਊਰੋ)— ਦੱਖਣ ਅਫਰੀਕਾ ਦੇ ਖਿਲਾਫ ਵਨਡੇ ਸੀਰੀਜ਼ ਜਿੱਤਣ ਦੇ ਬਾਅਦ ਭਾਰਤੀ ਟੀਮ ਨੇ ਟੀ-20 ਸੀਰੀਜ਼ ਦਾ ਆਗਾਜ ਵੀ ਜਿੱਤ ਦੇ ਨਾਲ ਕੀਤਾ ਹੈ। ਪਹਿਲੇ ਮੈਚ ਵਿਚ ਭਾਰਤੀ ਟੀਮ ਨੇ ਦੱਖਣ ਅਫਰੀਕਾ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿਚ ਭਾਰਤੀ ਟੀਮ ਬੱਲੇਬਾਜ਼ੀ ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਦੱਖਣ ਅਫਰੀਕਾ ਉੱਤੇ ਹਾਅਵੀ ਨਜ਼ਰ ਆਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਪਹਿਲਾਂ ਹੀ ਓਵਰਾਂ ਵਿਚ 18 ਦੌੜਾਂ ਜੜ ਕੇ ਆਪਣਾ ਇਰਾਦਾ ਸਾਫ਼ ਕਰ ਦਿੱਤਾ।  ਹਾਲਾਂਕਿ, ਉਹ ਆਪਣੀ ਪਾਰੀ ਨੂੰ ਜ਼ਿਆਦਾ ਅੱਗੇ ਨਹੀਂ ਵਧਾ ਪਾਏ ਅਤੇ ਛੇਤੀ ਹੀ ਆਊਟ ਹੋ ਗਏ। ਰੋਹਿਤ ਸ਼ਰਮਾ ਦੇ ਆਉੂਟ ਹੁੰਦੇ ਹੀ ਸ਼ਿਖਰ ਧਵਨ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਟੀ20 ਕਰੀਅਰ ਦਾ ਆਪਣਾ ਚੌਥਾ ਅਰਧ ਸੈਂਕੜਾ ਜੜ ਦਿੱਤਾ।

ਵਨਡੇ ਸੀਰੀਜ਼ ਵਿਚ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਵਿਰਾਟ ਕੋਹਲੀ ਉੱਤੇ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਸਨ। ਕੋਹਲੀ ਇਸ ਮੈਚ ਵਿਚ ਕੁਝ ਖਾਸ ਨਹੀਂ ਕਰ ਸਕੇ ਅਤੇ 20 ਗੇਂਦਾਂ ਵਿਚ 26 ਦੌੜਾਂ ਦੀ ਪਾਰੀ ਖੇਡ ਕੇ ਉਹ ਪੈਵੀਲੀਅਨ ਪਰਤ ਗਏ। ਹਾਲਾਂਕਿ, ਇਸ ਛੋਟੀ ਜਿਹੀ ਪਾਰੀ ਵਿਚ ਵੀ ਉਨ੍ਹਾਂ ਨੂੰ ਇੱਕ ਜੀਵਨਦਾਨ ਮਿਲਿਆ ਸੀ। ਦਰਅਸਲ, ਜਦੋਂ ਕੋਹਲੀ ਭਾਰਤੀ ਪਾਰੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਫਰਹਾਨ ਬੇਹਾਰਡੀਅਨ ਦੇ ਹੱਥੋਂ ਉਨ੍ਹਾਂ ਦਾ ਕੈਚ ਛੁੱਟ ਗਿਆ।

ਇਸ ਤਰ੍ਹਾਂ ਛੱਡਿਆ ਵਿਰਾਟ ਦਾ ਕੈਚ
ਸਪਿਨ ਗੇਂਦਬਾਜ਼ ਤਬਰੇਜ ਸ਼ਮਸੀ ਦੀ ਗੇਂਦ ਉੱਤੇ ਵਿਰਾਟ ਕੋਹਲੀ ਨੇ ਅੱਗੇ ਵਧ ਕੇ ਵੱਡਾ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਬੱਲੇ ਦੇ ਹੇਠਲੇ ਹਿੱਸੇ ਵਿਚ ਲੱਗੀ ਅਤੇ ਨਿਕਲ ਗਈ। ਕੋਹਲੀ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਗਲਤੀ ਕਰ ਦਿੱਤੀ। ਉਥੇ ਹੀ, ਫਰਹਾਨ ਬੇਹਾਰਡੀਅਨ ਕਾਫ਼ੀ ਦੇਰ ਗੇਂਦ ਵੱਲ ਨਜਰਾਂ ਜਮਾਏ ਹੋਏ ਸਨ, ਪਰ ਹੇਠਾਂ ਆਉਂਦੇ ਹੀ ਗੇਂਦ ਉਨ੍ਹਾਂ ਦੇ ਹੱਥੋਂ ਨਿਕਲ ਗਈ। ਆਸਾਨ ਕੈਚ ਨੂੰ ਛੱਡਣ ਦੇ ਬਾਅਦ ਬੇਹਾਰਡੀਅਨ ਨੇ ਹੱਥ ਦਿਖਾ ਕੇ ਸਾਥੀ ਖਿਡਾਰੀਆਂ ਤੋਂ ਮੁਆਫੀ ਮੰਗੀ। ਕੈਚ ਡਰਾਪ ਹੋਣ ਦੇ ਬਾਅਦ ਵਿਰਾਟ ਕੋਹਲੀ ਨੇ ਬੇਹਾਰਡੀਅਨ ਵੱਲ ਹੱਸਦੇ ਹੋਏ ਵੇਖਿਆ। ਇਸ ਤੋਂ ਪਹਿਲਾਂ ਵੀ ਬੇਹਾਰਡੀਅਨ ਸੁਰੇਸ਼ ਰੈਨਾ ਦਾ ਕੈਚ ਛੱਡ ਚੁੱਕੇ ਸਨ, ਪਰ ਰੈਨਾ ਇਸ ਮੌਕੇ ਦਾ ਫਾਈਦਾ ਚੁੱਕਣ ਵਿਚ ਨਾਕਾਮ ਰਹੇ ਅਤੇ 15 ਦੌੜਾਂ ਬਣਾ ਕੇ ਆਊਟ ਹੋ ਗਏ।


Related News