ਕੋਰੋਨਾ ਦੇ ਡਰ ਦੇ ਬਾਵਜੂਦ ਤੈਅ ਸਮੇਂ ''ਤੇ ਹੋਵੇਗੀ ਵੀਅਤਨਾਮ ਐੱਫ. ਵਨ ਗ੍ਰਾਂ ਪ੍ਰੀ

02/18/2020 5:44:48 PM

ਹਨੋਈ : ਖਤਰਨਾਕ ਕੋਰੋਨਾ ਵਾਇਰਸ ਦੇ ਡਰ ਦੇ ਬਾਵਜੂਦ ਵੀਅਤਨਾਮ ਵਿਚ ਹੋਣ ਵਾਲੀ ਪਹਿਲੀ ਫਾਰਮੁਲਾ ਵਨ ਗ੍ਰਾਂ ਪ੍ਰੀ ਅਪ੍ਰੈਲ ਵਿਚ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੋਵੇਗੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ ਚੀਨ ਗ੍ਰਾਂ ਪ੍ਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵੀਅਤਨਾਮ ਗ੍ਰਾਂ ਪ੍ਰੀ ਦੇ ਸੀ. ਈ. ਓ. ਲੀ ਨਾਗੋਕ ਚੀ ਨੇ ਮੀਡੀਆ ਨੂੰ ਕਿਹਾ ਕਿ ਇਹ ਰੇਸ ਸਾਬਕਾ ਨਿਰਧਾਰਤ ਪ੍ਰੋਗਰਾਮ ਮੁਤਾਬਕ 5 ਅਪ੍ਰੈਲ ਨੂੰ ਹੀ ਆਯੋਜਿਤ ਕੀਤੀ ਜਾਵੇਗੀ। ਕੋਰੋਨਾ ਵਾਇਰਸ ਕਾਰਨ ਚੀਨ ਵਿਚ 1800 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਨਾਲ ਏਸ਼ੀਆ ਦਾ ਖੇਡ ਕੈਲੰਡਰ ਵੀ ਪ੍ਰਭਾਵਿਤ ਹੋਇਆ ਹੈ ਅਤੇ ਕਈ ਚੋਟੀ ਪ੍ਰਤੀਯੋਗਿਤਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਜਿਸ ਵਿਚ ਸ਼ੰਘਾਈ ਗ੍ਰਾਂ ਪ੍ਰੀ ਅਤੇ ਹਾਂਗਕਾਂਗ ਸੇਵੰਸ ਰੱਗਬੀ ਵੀ ਸ਼ਾਮਲ ਹੈ ਪਰ ਵੀਅਤਨਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੀ ਪਹਿਲੀ ਫਾਰਮੁਲਾ ਵਨ ਰੇਸ ਤੈਅ ਪ੍ਰੋਗਰਾਮ ਮੁਤਾਬਕ ਹੋਵੇਗੀ। ਹਨੋਈ ਸੈਰ ਸਪਾਟਾ ਵਿਭਾਗ ਦੇ ਉਪ ਡਾਈਰੈਕਟਰ ਟ੍ਰਾਨ ਹਿਯੂ ਨੇ ਕਿਹਾ, ''ਐੱਫ. ਵਨ ਰੇਸ ਮੁਅੱਤਲ ਨਹੀਂ ਕੀਤੀ ਜਾਵੇਗੀ। ਇਹ ਪਹਿਲਾਂ ਦੇ ਨਿਰਧਾਰਤ ਸਮੇਂ 'ਤੇ ਆਯੋਜਿਤ ਕੀਤੀ ਜਾਵੇਗੀ।''


Related News