ਰੈਪਿਡ ਵਿਚ 6ਵੇਂ ਸਥਾਨ ''ਤੇ ਰਿਹਾ ਵਿਦਿਤ ਗੁਜਰਾਤੀ
Friday, May 17, 2019 - 01:47 AM (IST)

ਹੇਂਗਸੂਈ (ਚੀਨ) (ਨਿਕਲੇਸ਼ ਜੈਨ)- ਆਈ. ਐੱਮ. ਸੀ. ਏ. ਮਾਈਂਡ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਰੈਪਿਡ ਵਰਗ ਵਿਚ ਕੋਈ ਤਮਗਾ ਹਾਸਲ ਨਹੀਂ ਹੋਇਆ। ਪੁਰਸ਼ ਵਰਗ ਵਿਚ ਭਾਰਤ ਦਾ ਇਕੌਲਤਾ ਖਿਡਾਰੀ ਤੇ 14ਵਾਂ ਦਰਜਾ ਪ੍ਰਾਪਤ ਵਿਦਿਤ ਗੁਜਰਾਤੀ ਆਖਰੀ 3 ਰਾਊਂਡਾਂ ਵਿਚ 1.5 ਅੰਕ ਬਣਾ ਸਕਿਆ ਤੇ ਇਸ ਤਰ੍ਹਾਂ ਉਹ 6 ਅੰਕ ਲੈ ਕੇ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਰਿਹਾ। ਅੱਜ 9ਵੇਂ ਰਾਊਂਡ ਵਿਚ ਚੀਨ ਦੇ ਬੂ ਜਿਆਂਗੀ ਨਾਲ ਡਰਾਅ ਖੇਡ ਕੇ ਉਸ ਨੇ ਉਮੀਦ ਜਿਊਂਦੀ ਰੱਖੀ ਸੀ ਪਰ ਰਾਊਂਡ-10 ਵਿਚ ਅਜਰਬੈਜਾਨ ਦੇ ਮਾਮਦੇਓ ਰੌਫਸੇ ਹੱਥੋਂ ਹਾਰ ਜਾਣਾ ਉਸ ਨੂੰ ਮਹਿੰਗਾ ਪਿਆ। ਆਖਰੀ-11ਵੇਂ ਰਾਊਂਡ ਵਿਚ ਉਸ ਨੇ ਇੰਗਲੈਂਡ ਦੇ ਜਾਨ ਗਾਵਿਨਸ ਨੂੰ ਹਰਾਇਆ ਪਰ ਇਹ ਤਮਗੇ ਲਈ ਲੋੜੀਂਦੀ ਜਿੱਤ ਨਹੀਂ ਸੀ। ਪਹਿਲੇ ਸਥਾਨ 'ਤੇ ਯੂਕ੍ਰੇਨ ਦੇ ਐਂਟੋਨ ਕੋਰੋਬੋਵ 8.5 ਅੰਕਾਂ ਨਾਲ ਸੋਨ ਤਮਗਾ ਤੇ 7 ਅੰਕਾਂ ਨਾਲ ਟਾਈਬ੍ਰੇਕ ਦੇ ਆਧਾਰ 'ਤੇ ਵੀਅਤਨਾਮ ਦੇ ਕੁਆਂਗ ਲਿਮ ਨੂੰ ਚਾਂਦੀ ਤਮਗਾ ਮਿਲਿਆ।