ਨਿਕੀ ਬੇਲਾ ਨੇ ਬੇਬੀ ਬੰਪ ਦੇ ਨਾਲ ਸ਼ੇਅਰ ਕੀਤੀ ਵੀਡੀਓ, ਖੂਬ ਹੋ ਰਹੀ ਵਾਇਰਲ
Friday, Jul 17, 2020 - 08:46 PM (IST)
ਨਵੀਂ ਦਿੱਲੀ- ਡਬਲਯੂ. ਡਬਲਯੂ. ਈ. ਦੀ ਮਸ਼ਹੂਰ ਮਹਿਲਾ ਪਹਿਲਵਾਨ ਨਿਕੀ ਬੇਲਾ ਸੋਸ਼ਲ ਮੀਡੀਆ 'ਤੇ ਜ਼ਿਆਦਾ ਚਰਚਾ 'ਚ ਰਹਿੰਦੀ ਹੈ। ਪਹਿਲਾਂ ਉਹ ਮਸ਼ਹੂਰ ਰੈਸਲਰ ਜਾਨ ਸੀਨਾ ਦੇ ਨਾਲ ਰੀਲੇਸ਼ਨਸ਼ਿਪ ਦੀ ਵਜ੍ਹਾ ਨਾਲ ਚਰਚਾ 'ਚ ਸੀ ਤੇ ਹੁਣ ਉਹ ਆਪਣੀ ਕੁਝ ਤਸਵੀਰਾਂ ਦੇ ਚੱਲਦੇ ਫੈਂਸ ਦਾ ਮਨੋਰੰਜਨ ਕਰਨ 'ਚ ਲੱਗੀ ਹੈ। ਅਜਿਹੇ 'ਚ ਨਿਕੀ ਨੇ ਇੰਟਰਨੈੱਟ 'ਤੇ ਇਕ ਨਵੀਂ ਬੇਬੀ ਬੰਪ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਜੋ ਖੂਬ ਵਾਇਰਲ ਹੋ ਰਹੀ ਹੈ।
ਦਰਅਸਲ, ਨਿਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- 37 ਹਫਤੇ...ਦੱਸ ਦੇਈਏ, ਨਿਕੀ ਜਲਦ ਹੀ ਮਾਂ ਬਣਨ ਵਾਲੀ ਹੈ। ਜਿੱਥੇ ਉਨ੍ਹਾਂ ਨੇ ਆਪਣੀ ਬੇਬੀ ਬੰਪ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ ਤੋਂ ਬਾਅਦ ਫੈਂਸ ਨੇ ਉਸ ਦੇ ਪੋਸਟ 'ਤੇ ਖੂਬ ਕੁਮੈਂਟਸ ਕੀਤੇ। ਤੁਹਾਨੂੰ ਦੱਸ ਦੇਈਏ ਕਿ ਨਿਕੀ ਦੇ ਨਾਲ ਉਸਦੀ ਜੁੜਵਾਂ ਭੈਣ ਬ੍ਰੀ ਬੇਲਾ ਵੀ ਗਰਭਵਤੀ ਹੈ। ਬ੍ਰੀ ਦਾ ਇਹ ਦੂਜਾ ਬੱਚਾ ਹੋਵੇਗਾ। ਬ੍ਰੀ ਨੇ ਕੁਝ ਸਾਲ ਪਹਿਲਾਂ ਰੈਸਲਰ ਡੇਨੀਅਲ ਬ੍ਰਾਇਨ ਦੇ ਨਾਲ ਵਿਆਹ ਕੀਤਾ ਸੀ।