ਸੌਰਾਸ਼ਟਰ ਨੂੰ ਹਰਾ ਵਿਦਰਭ ਲਗਾਤਾਰ ਦੂਜੀ ਵਾਰ ਬਣਿਆ ਰਣਜੀ ਚੈਂਪੀਅਨ
Thursday, Feb 07, 2019 - 12:20 PM (IST)
ਨਾਗਪੁਰ : ਸਾਬਕਾ ਚੈਂਪੀਅਨ ਵਿਦਰਭ ਨੇ ਸੌਰਾਸ਼ਟਰ ਨੂੰ ਫਾਈਨਲ ਵਿਚ 78 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਦਾ ਖਿਤਾਬ ਜਿੱਤਿਆ ਲਿਆ। ਜਿੱਤ ਲਈ 206 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਸੌਰਾਸ਼ਟਰ ਟੀਮ 58.4 ਓਵਰਾਂ ਵਿਚ 127 ਦੌੜਾਂ 'ਤੇ ਆਲਆਊਟ ਹੋ ਗਈ। ਖੱਬੇ ਹੱਥ ਦੇ ਸਪਿਨਰ ਆਦਿਤਿਆ ਸਰਵਟੇ ਨੇ ਦੂਜੀ ਪਾਰੀ ਵਿਚ 24 ਓਵਰਾਂ ਵਿਚ 6 ਵਿਕਟਾਂ ਲਈਆਂ। ਉਸ ਨੇ ਪਹਿਲੀ ਪਾਰੀ ਵਿਚ 98 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਸੌਰਾਸ਼ਟਰ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੋਵੇਂ ਪਾਰੀਆਂ 'ਚ ਨਹੀਂ ਚਲ ਸਕੇ।

ਸਰਵਟੇ ਜਿੱਤ ਦੇ ਹੀਰੋ ਰਹੇ, ਉਸ ਨੇ 80 ਦੌੜਾਂ ਦੇ ਕੇ 5 ਵਿਕਟ ਝਟਕੇ ਸੀ। ਮੈਚ ਵਿਚ ਉਸ ਨੇ ਕੁਲ 11 ਵਿਕਟ ਹਾਸਲ ਕੀਤੇ। ਸੌਰਾਸ਼ਟਰ ਲਈ ਵਿਸ਼ਵਰਾਜ ਜਡੇਜਾ ਨੇ ਦੂਜੀ ਵਾਰੀ ਵਿਚ 52 ਦੌੜਾਂ ਬਣਾਈਆਂ। ਖਿਤਾਬੀ ਮੁਕਾਬਲੇ ਦਾ ਚੌਥਾ ਦਿਨ ਬੇਹੱਦ ਉਤਰਾਅ-ਚੜਾਅ ਭਰਿਆ ਰਿਹਾ। ਪਹਿਲੇ ਤਾਂ ਵਿਦਰਭ ਦੀ ਟੀਮ ਆਪਣੀ ਦੂਜੀ ਪਾਰੀ ਵਿਚ 200 ਦੌੜਾਂ 'ਤੇ ਢੇਰ ਹੋ ਗਈ। ਪਹਿਲੀ ਪਾਰੀ ਵਿਚ ਉਸ ਨੇ 5 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਅਜਿਹੇ 'ਚ ਜਿੱਤ ਲਈ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸੌਰਾਸ਼ਟਰ ਦੀ ਟੀਮ ਨੇ ਚੌਥੇ ਦਿਨ ਆਪਣੀਆਂ 5 ਵਿਕਟਾਂ 58 ਦੌੜਾਂ 'ਤੇ ਗੁਆ ਲਈਆਂ ਸੀ। ਪੰਜਵੇਂ ਦਿਨ ਜਿੱਤ ਲਈ 148 ਦੌੜਾਂ ਦੀ ਜ਼ਰੂਰਤ ਸੀ ਜਦਕਿ ਵਿਦਰਭ ਨੂੰ ਆਪਣਾ ਖਿਤਾਬ ਬਚਾਉਣ ਲਈ 5 ਵਿਕਟਾਂ ਦੀ। ਅਜਿਹੇ 'ਚ ਮੁਕਾਬਲਾ ਰੋਮਾਂਚਕ ਹੋਣ ਦੀ ਉਮੀਦ ਸੀ ਪਰ ਸੌਰਾਸ਼ਟਰ ਦੀ ਟੀਮ 5ਵੇਂ ਦਿਨ ਦੇ ਪਹਿਲੇ ਹੀ ਸੈਸ਼ਨ ਵਿਚ ਹਾਰ ਮੰਨ ਲਈ ਅਤੇ ਖਿਤਾਬ ਵਿਦਰਭ ਦੀ ਝੋਲੀ ਵਿਚ ਪਾ ਦਿੱਤਾ।
