ਸਾਊਥ ਅਫਰੀਕਾ ''ਤੇ ਜਿੱਤ ਤੋਂ ਬਾਅਦ ਇਨ੍ਹਾਂ 2 ਜੋੜੀਆਂ ਦੇ ਮਰੀਦ ਹੋਏ ''ਕ੍ਰਿਕਟ ਦੇ ਭਗਵਾਨ''
Friday, Feb 02, 2018 - 01:34 PM (IST)

ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਲੇਬਾਜੀ ਅਤੇ ਗੇਂਦਬਾਜ਼ੀ ਦੋਨੋਂ ਹੀ ਖੇਤਰਾਂ ਵਿਚ ਭਾਰਤੀ ਖਿਡਾਰੀ ਦੱਖਣ ਅਫਰੀਕਾ ਉੱਤੇ ਹਾਅਵੀ ਨਜ਼ਰ ਆਈ। ਇਸ ਮੈਚ ਵਿਚ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ 33ਵਾਂ ਸੈਂਕੜਾ ਜੜਿਆ ਅਤੇ ਟੀਮ ਨੂੰ ਜਿੱਤ ਦਿਵਾਉਣ ਦਾ ਕੰਮ ਕੀਤਾ। ਵਿਰਾਟ ਦੇ ਇਲਾਵਾ ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਅਜਿੰਕਯ ਰਹਾਨੇ ਨੇ ਵੀ 79 ਦੌੜਾਂ ਦੀ ਪਾਰੀ ਖੇਡੀ। ਭਾਰਤ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ ਦੇ ਜਰੀਏ ਇਸ ਜਿੱਤ ਦਾ ਕਰੈਡਿਟ ਭਾਰਤੀ ਟੀਮ ਦੀਆਂ ਦੋ ਜੋੜੀਆਂ ਨੂੰ ਦਿੱਤਾ ਹੈ। ਸਚਿਨ ਨੇ ਟਵਿੱਟਰ ਉੱਤੇ ਲਿਖਿਆ, ''ਦੋ ਅਜਿਹੀ ਸਾਂਝੇਦਾਰੀਆਂ ਜਿਨ੍ਹਾਂ ਨੇ ਇਸ ਮੈਚ ਵਿਚ ਭਾਰਤੀ ਟੀਮ ਨੂੰ ਜਿੱਤ ਦਿਵਾ ਦਿੱਤੀ। ਪਹਿਲਾਂ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੇ ਗੇਂਦ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ, ਇਸਦੇ ਬਾਅਦ ਬੱਲੇਬਾਜੀ ਵਿਚ ਵਿਰਾਟ ਕੋਹਲੀ ਅਤੇ ਅਜਿੰਕਯ ਰਹਾਨੇ ਨੇ ਸ਼ਾਨਦਾਰ ਖੇਡ ਵਿਖਾਇਆ। ਸਚਿਨ ਨੇ ਲਿਖਿਆ, ਪਹਿਲੇ ਮੈਚ ਵਿਚ ਟੀਮ ਨੇ ਜਿਸ ਤਰੀਕੇ ਦਾ ਪ੍ਰਦਰਸ਼ਨ ਕੀਤਾ ਹੈ, ਉਮੀਦ ਕਰਦਾ ਹਾਂ ਇਹ ਪ੍ਰਦਰਸ਼ਨ ਅੱਗੇ ਵੀ ਇੰਝ ਹੀ ਬਰਕਰਾਰ ਰਹੇਗਾ। ਸਚਿਨ ਦੇ ਇਲਾਵਾ ਵੀ ਕ੍ਰਿਕਟ ਦੇ ਕਈ ਦਿੱਗਜਾਂ ਨੇ ਟੀਮ ਨੂੰ ਮਿਲੀ ਇਸ ਇਤਿਹਾਸਕ ਜਿੱਤ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ।
Two great partnerships to take India to victory. First, @imkuldeep18 along with @yuzi_chahal and then @imVkohli with @ajinkyarahane88. Great work, boys. Keep up the momentum, #TeamIndia. #INDvSA pic.twitter.com/tQnfETAuco
— Sachin Tendulkar (@sachin_rt) February 2, 2018