ਪੁਰਤਗਾਲ ਲਈ ਜਿੱਤ ਬਹੁਤ ਮਾਇਨੇ ਰਖਦੀ ਹੈ : ਸੇਡ੍ਰਿਕ
Wednesday, Jun 27, 2018 - 04:50 PM (IST)

ਕ੍ਰਾਤੋਵੋ : ਪੁਰਤਗਾਲ ਦੇ ਡਿਫੈਂਡਰ ਸੇਡ੍ਰਿਕ ਸੋਰੇਸ ਨੇ ਕਿਹਾ ਕਿ ਯੂਰੋਪੀ ਚੈਂਪੀਅਨ ਟੀਮ ਲਈ ਵਿਸ਼ਵ ਕੱਪ 'ਚ ਉਰੂਗਵੇ ਖਿਲਾਫ ਆਖਰੀ-16 ਦੇ ਮੁਕਾਬਲੇ ਤੋਂ ਪਹਿਲਾਂ ਨਤੀਜਿਆਂ ਦਾ ਮਤਲਬ ਸਟਾਈਲ ਨਾਲੋਂ ਜ਼ਿਆਦਾ ਹੈ। ਪੁਰਤਗਾਲ ਦੀ ਟੀਮ ਨੇ ਗਰੁਪ ਚਰਣ 'ਚ ਸਪੇਨ ਨਾਲ 3-3 ਨਾਲ ਰੋਮਾਂਚਕ ਡਰਾਅ ਖੇਡਿਆ ਸੀ ਅਤੇ ਹੁਣ ਪ੍ਰੀ ਕੁਆਰਟਰਫਾਈਨਲ 'ਚ ਉਸਦਾ ਸਾਹਮਣਾ ਉਰੂਗਵੇ ਨਾਲ ਹੋਵੇਗਾ। ਉਸਦੀ ਟੀਮ 'ਚ ਲੁਈ ਸੁਆਰੇਜ ਅਤੇ ਏਡਿਸਨ ਕਾਵਾਨੀ ਸ਼ਾਮਲ ਹਨ।
ਉਰੂਗਵੇ ਅਜਿਹੀ ਇਕਲੌਕੀ ਟੀਮ ਹੈ ਜਿਸਨੇ ਅਜੇ ਤੱਕ ਟੂਰਨਾਮੈਂਟ 'ਚ ਕੋਈ ਗੋਲ ਨਹੀਂ ਗੁਆਇਆ ਹੈ ਜਦਕਿ ਪੁਰਤਗਾਲ ਦੀ ਟੀਮ ਜ਼ਿਆਦਾਤਰ ਕ੍ਰਿਸਟਿਆਨੋ ਰੋਨਾਲਡੋ 'ਤੇ ਨਿਰਭਰ ਹੈ ਕਿਉਂਕਿ ਰਿਆਲ ਮੈਡ੍ਰਿਡ ਦੇ ਇਸ ਸਟਾਰ ਨੇ ਪੁਰਤਗਾਲ ਦੇ ਪੰਜ 'ਚੋਂ ਚਾਰ ਗੋਲ ਕੀਤੇ ਹਨ। ਸੇਡ੍ਰਿਕ ਨੇ ਕਿਹਾ, ਸਭ ਤੋਂ ਜ਼ਰੂਰੀ ਚੀਜ਼ ਜਿੱਤ ਹਾਸਲ ਕਰਨਾ ਹੈ ਅਤੇ ਸਾਡਾ ਟੀਚਾ ਹਰ ਮੈਚ ਜਿੱਤਣਾ ਹੈ।