ਵੀਨਸ ਵਿਲੀਅਮਸ ਨਾਲ ਭਿੜੇਗੀ ਜੋਹਾਨਾ

Thursday, May 16, 2019 - 09:58 PM (IST)

ਵੀਨਸ ਵਿਲੀਅਮਸ ਨਾਲ ਭਿੜੇਗੀ ਜੋਹਾਨਾ

ਰੋਮਾ— ਬ੍ਰਿਟੇਨ ਦੀ ਜੋਹਾਨਾ ਕੋਂਟਾ ਸੱਤਵਾਂ ਦਰਜਾ ਪ੍ਰਾਪਤ ਸਲੋਏਨ ਸਟੀਫਨਸ ਨੂੰ 6-7, 6-4, 6-1 ਨਾਲ ਹਰਾਉਣ ਤੋਂ ਬਾਅਦ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਪਹੁੰਚ ਗਈ ਹੈ, ਜਿੱਥੇ ਉਹ ਅਮਰੀਕਾ ਦੀ  ਧਾਕੜ ਖਿਡਾਰਨ ਵੀਨਸ ਵਿਲੀਅਮਸ ਨਾਲ ਭਿੜੇਗੀ। ਵਿਸ਼ਵ 'ਚ 42ਵੀਂ ਰੈਂਕ ਵਾਲੀ ਜੋਹਾਨਾ ਨੇ ਸਟੀਫੰਸ ਵਿਰੁੱਧ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਅਗਲੇ 2 ਸੈੱਟਾਂ 'ਚ ਸਟੀਫੰਸ ਨੂੰ ਹਰਾ ਕੇ ਟੂਰਨਾਮੈਂਟ ਦੇ ਤੀਸਰੇ ਰਾਊਂਡ 'ਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ 2 ਘੰਟੇ ਤੇ 33 ਮਿੰਟ ਤੱਕ ਚੱਲਿਆ। ਜੋਹਾਨਾ ਆਪਣਾ ਅਗਲਾ ਮੁਕਾਬਲਾ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਵੀਨਸ ਵਿਲੀਅਮਸ ਨਾਲ ਭਿੜੇਗੀ।
ਇਸਦੇ ਇਲਾਵਾ ਇਕ ਹੋਰ ਮੁਕਾਬਲੇ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਜਾਪਾਨ ਦਾ ਨਾਓਮੀ ਓਸਾਕਾ ਨੇ ਡੋਮਿਨਿਕਾ ਸਿਬੁਲਕੋਵਾ ਨੂੰ ਆਸਾਨੀ ਨਾਲ 6-3, 6-3 ਨਾਲ ਹਰਾਉਂਦਿਆਂ ਤੀਜੇ ਦੌਰ ਵਿਚ ਪ੍ਰਵੇਸ਼ ਕੀਤਾ। ਉਸਦਾ ਅਗਲਾ ਮੁਕਾਬਲਾ ਰੋਮਾਨੀਆ ਦੀ ਮਿਹੇਲਾ ਬੁਜਰਨੇਸਕੂ ਨਾਲ ਹੋਵੇਗਾ। 


author

Gurdeep Singh

Content Editor

Related News