ਵੀਨਸ ਵਿਲੀਅਮਸ ਕੁਆਰਟਰ ਫਾਈਨਲ ''ਚ

Saturday, Aug 04, 2018 - 08:31 AM (IST)

ਵੀਨਸ ਵਿਲੀਅਮਸ ਕੁਆਰਟਰ ਫਾਈਨਲ ''ਚ

ਸੈਨ ਜੋਸ— ਅਮਰੀਕਾ ਦੀ ਵੀਨਸ ਵਿਲੀਅਮਸ ਨੇ ਫੈਸਲਾਕੁੰਨ ਸੈੱਟ 'ਚ ਆਪਣੀ ਲੈਅ ਹਾਸਲ ਕਰਦੇ ਹੋਏ ਬ੍ਰਿਟੇਨ ਦੀ ਹੀਥਰ ਵਾਟਸਨ ਨੂੰ 6-4, 4-6, 6-0 ਨਾਲ ਹਰਾ ਕੇ ਸਿਲੀਕਨ ਵੈਲੀ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। 

38 ਸਾਲਾ ਵੀਨਸ ਨੇ ਮੈਚ 'ਚ 6 ਵਾਰ ਵਾਟਸਨ ਦੀ ਸਰਵਿਸ ਤੋੜੀ ਅਤੇ ਦੋ ਘੰਟਿਆਂ 'ਚ ਮੈਚ ਦਾ ਨਿਪਟਾਰਾ ਕਰ ਦਿੱਤਾ। 7 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਦਾ ਅਗਲਾ ਮੁਕਾਬਲਾ ਯੂਨਾਨ ਦੀ ਮਾਰੀਆ ਸੱਕਾਰੀ ਨਾਲ ਹੋਵੇਗਾ ਜਿਨ੍ਹਾਂ ਨੇ ਹੰਗਰੀ ਦੀ ਤਿਮੀਆ ਬਾਬੋਸ ਨੂੰ 6-0, 6-1 ਨਾਲ ਹਰਾਇਆ।


Related News