ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣ ਵੱਧ ਕੀਮਤ, ਉਮਰਾਨ ਮਲਿਕ ਨੂੰ ਵੱਡਾ ਫਾਇਦਾ

12/03/2021 3:49:10 AM

ਮੁੰਬਈ- 2022 ਦੀ ਵੱਡੀ ਨਿਲਾਮੀ ਤੋਂ ਪਹਿਲਾਂ ਆਈ. ਪੀ. ਐੱਲ. ਦੀਆਂ 8 ਪੁਰਾਣੀਆਂ ਟੀਮਾਂ ਨੇ ਕੁਲ 27 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਤੇ ਇਸ ਰਿਟੇਸ਼ਨ ਵਿਚ ਵੇਂਕਟੇਸ਼ ਅਈਅਰ ਨੂੰ ਮਿਲੀ 40 ਗੁਣਾ ਵੱਧ ਕੀਮਤ ਹੈਰਾਨ ਕਰਨ ਵਾਲੀ ਹੈ ਜਦਕਿ ਜੂੰਮ-ਕਸ਼ਮੀਰ ਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਵੀ ਵੱਡਾ ਫਾਇਦਾ ਹੋਇਆ ਹੈ। 2021 ਦੀ ਨਿਲਾਮੀ ਵਿਚ ਕੇ. ਕੇ. ਆਰ. ਨੇ ਮੱਧ ਪ੍ਰਦੇਸ਼ ਦੇ ਆਲਰਾਊਂਡਰ ਵੇਂਕਟੇਸ਼ ਅਈਅਰ ਨੂੰ 20 ਲੱਖ ਰੁਪਏ ਦੇ ਬੇਸ ਪ੍ਰਾਇਜ਼ ਵਿਚ ਖਰੀਦਿਆ ਸੀ। ਨਵੰਬਰ ਵਿਚ ਭਾਰਤ ਲਈ ਡੈਬਿਊ ਕਰਨ ਵਾਲੇ ਅਈਅਰ ਨੂੰ ਇਸ ਵਾਰ ਕੇ. ਕੇ. ਆਰ. ਨੇ 8 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ। ਇਹ 2021 ਨਿਲਾਮੀ ਦੀ ਕੀਮਤ ਤੋਂ 40 ਗੁਣਾ ਵਧੇਰੇ ਕੀਮਤ ਹੈ। ਇਹ ਇਤਿਹਾਸਕ ਰੂਪ ਨਾਲ ਬੇਸ ਪ੍ਰਾਇਜ਼ ਵਿਚ ਸਭ ਤੋਂ ਵੱਧ ਕੀਮਤ ਤੱਕ ਪਹੁੰਚਣ ਦਾ ਰਿਕਾਰਡ ਨਹੀਂ ਹੈ ਕਿਉਂਕਿ 2015 ਵਿਚ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਨੂੰ 10 ਲੱਖ ਰੁਪਏ ਦੇ ਬੇਸ ਪ੍ਰਾਇਜ਼ ਵਿਚ ਖਰੀਦਿਆ ਸੀ ਜਦਕਿ 2018 ਵਿਚ ਮੁੰਬਈ ਨੇ ਉਸ ਨੂੰ 10 ਗੁਣਾ ਵੱਧ 11 ਕਰੋੜ ਰੁਪਏ ਦਿੱਤੇ ਸਨ। 

ਇਹ ਖ਼ਬਰ ਪੜ੍ਹੋ- ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ

PunjabKesari


ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 4 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ। ਮਲਿਕ ਦੂਜਾ ਅਨਕੈਪਡ ਖਿਡਾਰੀ ਹੈ, ਜਿਸ ਨੂੰ ਉਸਦੇ ਸੂਬੇ ਦੇ ਹੀ ਦੋਸਤ ਅਬਦੁਲ ਸਮਦ ਦੇ ਨਾਲ ਐੱਸ. ਆਰ. ਐੱਚ. ਨੇ ਰਿਟੇਨ ਕੀਤਾ ਹੈ। ਮਲਿਕ ਨੇ ਜਿੱਥੇ 3 ਤਾਂ ਵੇਂਕਟੇਸ਼ ਨੇ 2021 ਵਿਚ ਸਿਰਫ 10 ਮੈਚ ਖੇਡੇ ਹਨ। ਪਹਿਲਾਂ ਇਹ ਰਿਕਾਰਡ ਸੰਜੂ ਸੈਮਸਨ ਦੇ ਨਾਂ ਸੀ, ਜਿਸ ਨੂੰ ਰਾਜਸਥਾਨ ਰਾਇਲਜ਼ ਨੇ ਸਿਰਫ 11 ਆਈ. ਪੀ. ਐੱਲ. ਮੈਚਾਂ ਤੋਂ ਬਾਅਦ ਰਿਟੇਨ ਕੀਕਾ ਸੀ। ਉਸੇ ਸਾਲ ਇਕ ਹੋਰ ਅਨਕੈਪਡ ਖਿਡਾਰੀ ਮਨਨ ਵੋਹਰਾ ਨੂੰ ਕਿੰਗਜ਼ ਪੰਜਾਬ ਨੇ 12 ਮੈਚਾਂ ਤੋਂ ਬਾਅਦ ਰਿਟੇਨ ਕਰ ਲਿਆ ਸੀ। 14 ਕਰੋੜ ਰੁਪਏ ਸਨਰਾਈਜ਼ਰਜ਼ ਹੈਦਰਾਬਾਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਦੇਵੇਗੀ। ਇਹ ਕਿਸੇ ਵਿਦੇਸ਼ੀ ਖਿਡਾਰੀ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਵੱਝ ਰਿਟੈਸ਼ਨ ਕੀਮਤ ਹੈ। 2018 ਵਿਚ ਸਨਰਾਈਜ਼ਰਜ਼ ਨੇ ਕੇਨ ਵਿਲੀਅਮਸਨ ਨੂੰ 3 ਕਰੋੜ ਰੁਪਏ ਵਿਚ ਖਰੀਦਿਆ ਸੀ। 2018 ਵਿਚ ਖਰੀਦੇ ਜਾਣ ਤੋਂ ਬਾਅਦ ਸਨਾਰਈਜ਼ਰਜ਼ ਨੇ ਕੇਨ ਨੂੰ 2015 ਵਿਚ 60 ਲੱਖ ਰੁਪਏ ਵਿਚ ਖਰੀਦਿਆ ਸੀ ਤੇ ਅਗਲੇ ਤਿੰਨ ਸੈਸ਼ਨਾਂ ਵਿਚ ਇਹ ਕੀਮਤ ਦਿੱਤੀ ਸੀ।

PunjabKesari

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ


2012 ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਤ੍ਰਿਨੀਦਾਦ ਦੇ ਇਕ ਅਣਜਾਣ ਮਿਸ੍ਰਟੀ ਸਪਿਰਨ ਸੁਨੀਲ ਨਾਰਾਇਣ ਨੂੰ ਖਰੀਦਿਆ ਸੀ। ਇਸ ਖਿਡਾਰੀ ਨੇ 2011 ਵਿਚ ਚੈਂਪੀਅਨਸ ਲੀਗ ਟੀ-20 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਸਦੀ ਕੀਮਤ 5.23 ਕਰੋੜ ਰੁਪਏ ਕੀਮਤ ਤੱਕ ਪਹੁੰਚ ਗਈ। ਉਸ ਸਮੇਂ ਤੱਕ ਨਾਰਾਇਣ ਵੈਸਟਇੰਡੀਜ਼ ਲਈ ਸਿਰਫ 3 ਮੈਚ ਖੇਡਿਆ ਸੀ ਤੇ ਉਸਦਾ ਬੇਸ ਪ੍ਰਾਇਜ਼ ਸਿਰਫ 37 ਲੱਖ ਰੁਪਏ ਸੀ। 2014 ਵਿਚ ਨਾਰਾਇਣ ਨੂੰ 9.5 ਕਰੋੜ ਰੁਪਏ ਵਿਚ ਰਿਟੇਨ ਕੀਤਾ ਗਿਆ। 4 ਸਾਲ ਬਾਅਦ 2018 ਵਿਚ ਵੱਡੀ ਨਿਲਾਮੀ 'ਚ ਨਾਰਾਇਣ ਨੂੰ ਇਕ ਵਾਰ ਫਿਰ 8.5 ਕਰੋੜ ਰੁਪਏ ਵਿਚ ਰਿਟੇਨ ਕੀਤਾ ਗਿਆ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News