ਵੀਰ ਅਹਿਲਾਵਤ ਤੁਰਕੀ ’ਚ ਕੱਟ ਤੋਂ ਖੁੰਝਿਆ
Sunday, May 11, 2025 - 10:56 AM (IST)

ਅੰਤਾਲਯਾ (ਤੁਰਕੀ), (ਭਾਸ਼ਾ)– ਭਾਰਤੀ ਗੋਲਫਰ ਵੀਰ ਅਹਿਲਾਵਤ ਨੇ ਪਹਿਲੇ ਦੌਰ ਦੀ ਤੁਲਨਾ ਵਿਚ ਦੂਜੇ ਦੌਰ ਵਿਚ ਆਪਣੀ ਖੇਡ ਵਿਚ ਕੁਝ ਸੁਧਾਰ ਕੀਤਾ ਪਰ ਇਹ ਲੋੜੀਂਦਾ ਨਹੀਂ ਸੀ ਤੇ ਉਹ ਟਰਕਿਸ਼ ਏਅਰਲਾਈਨਜ਼ ਓਪਨ ਵਿਚ ਕੱਟ ਤੋਂ ਖੁੰਝ ਗਿਆ। ਪਹਿਲੇ ਦੌਰ ਨੇ ਚਾਰ ਓਵਰ 75 ਦਾ ਕਾਰਡ ਖੇਡਣ ਵਾਲੇ ਅਹਿਲਾਵਤ ਨੇ ਦੂਜੇ ਦੌਰ ਵਿਚ ਦੋ ਓਵਰ 73 ਦਾ ਸਕੋਰ ਬਣਾਇਆ ਤੇ ਇਸ ਤਰ੍ਹਾਂ ਨਾਲ ਕੱਟ ਹਾਸਲ ਕਰਨ ਵਿਚ ਅਸਫਲ ਰਿਹਾ।
ਲੱਗਭਗ ਛੇ ਹਫਤੇ ਤੋਂ ਬਾਅਦ ਵਾਪਸੀ ਕਰਨ ਵਾਲੇ ਅਹਿਲਾਵਤ ਨੇ ਦੂਜੇ ਦੌਰ ਵਿਚ ਦੋ ਬਰਡੀਆਂ, ਦੋ ਬੋਗੀਆਂ ਤੇ ਇਕ ਡਬਲ ਬੋਗੀ ਕੀਤੀ ਤੇ ਇਸ ਤਰ੍ਹਾਂ ਨਾਲ ਛੇ ਓਵਰ ਦਾ ਕੁੱਲ ਸਕੋਰ ਬਣਾ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਫਰਾਂਸ ਦੇ ਮਾਰਟਿਨ ਕੂਵਰਾ ਦੂਜੇ ਦੌਰ ਤੋਂ ਬਾਅਦ ਦੋ ਸ਼ਾਟਾਂ ਦੀ ਬੜ੍ਹਤ ਲੈ ਕੇ ਚੋਟੀ ’ਤੇ ਸੀ।