ਕਿੰਗਜ਼ ਇਲੈਵਨ ਪੰਜਾਬ ਲਈ ''ਬੈਕਅੱਪ ਸਪਿਨਰ'' ਦਾ ਕੰਮ ਕਰਨਗੇ ਵਰੁਣ

Friday, Dec 28, 2018 - 11:59 AM (IST)

ਕਿੰਗਜ਼ ਇਲੈਵਨ ਪੰਜਾਬ ਲਈ ''ਬੈਕਅੱਪ ਸਪਿਨਰ'' ਦਾ ਕੰਮ ਕਰਨਗੇ ਵਰੁਣ

ਨਵੀਂ ਦਿੱਲੀ—ਆਈ.ਪੀ.ਐੱਲ. ਨੀਲਾਮੀ 'ਚ ਵਰੁਣ ਚੱਕਰਵਤੀ 'ਤੇ ਲੱਗੀ ਅੱਠ ਕਰੋੜ 40 ਲੱਖ ਦੀ ਬੋਲੀ ਨੇ ਸਭ ਨੂੰ ਹੈਰਾਨ ਕੀਤਾ ਪਰ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕ ਪ੍ਰੀਤੀ ਜ਼ਿੰਟਾ ਨੇ ਤਾਮਿਲਨਾਡੂ ਦੇ ਇਸ ਸਪਿਨਰ ਨੂੰ 'ਲੰਮੀ ਮਿਆਦ ਲਈ ਨਿਵੇਸ਼' ਅਤੇ ਕਪਤਾਨ ਰਵੀਚੰਦਰ ਅਸ਼ਵਿਨ ਨੂੰ 'ਬੈਕਅਪ' ਕਰਾਰ ਦਿੱਤਾ। ਆਗਾਮੀ ਸੀਰੀਜ਼ 'ਚ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ ਅਸ਼ਵਿਨ ਦੇ ਹੱਥਾਂ 'ਚ ਹੋਣ ਦੀ ਪੁਸ਼ਟੀ ਕਰਦੇ ਹੋਏ ਪ੍ਰੀਤੀ ਨੇ ਵਰੁਣ ਲਈ ਇੰਨੀ ਭਾਰੀ ਰਕਮ ਖਰਚ ਕਰਨ ਦਾ ਕਾਰਨ ਦੱਸਿਆ।

ਪ੍ਰੀਤੀ ਨੇ ਕਿਹਾ,' ਵਰੁਣ ਰਹੱਸਮਈ ਗੇਂਦਬਾਜ਼ ਹੈ ਜੋ ਜ਼ਿਆਦਾ ਨਹੀਂ ਖੇਡਿਆ ਹੈ। ਇਸ ਤੋਂ ਇਲਾਵਾ ਉਹ ਬੈਕਅਪ ਸਪਿਨਰ ਹੈ ਜੋ ਟੀਮ ਨੂੰ ਮਜ਼ਬੂਤੀ ਦੇਵੇਗਾ। ਕਿੰਗਜ਼ ਇਲੈਵਨ ਪੰਜਾਬ ਹਮੇਸ਼ਾ ਤੋਂ ਅਜਿਹੀ ਪ੍ਰਤੀਭਾ ਨੂੰ ਮੌਕਾ ਦੇਣਾ ਚਾਹੁੰਦਾ ਹੈ ਜਿਸਨੂੰ ਜ਼ਿਆਦਾ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਅਤੇ ਵਰੁਣ ਸਾਡੇ ਲਈ ਨਿਵੇਸ਼ ਹੈ,' ਉਨ੍ਹਾਂ ਕਿਹਾ,' ਮੈਨੂੰ ਲੱਗਦਾ ਹੈ ਕਿ ਕੋਚ ਮਾਈਕ ਹੇਸਨ ਦੇ ਮਾਰਗਦਰਸ਼ਨ 'ਚ ਉਹ ਆਪਣੀ ਸ਼ਮਤਾ 'ਚ ਵਾਧਾ ਕਰ ਪਾਵੇਗਾ ਅਤੇ ਟੀਮ ਦੀ ਸਫਲਤਾ 'ਚ ਯੋਗਦਾਨ ਦੇਵੇਗਾ।'
PunjabKesari
ਪ੍ਰੀਤੀ ਨੂੰ ਖੁਸ਼ੀ ਹੈ ਕਿ ਕਿੰਗਜ਼ ਇਲੈਵਨ ਦੀ ਟੀਮ ਉਨ੍ਹਾਂ ਖਿਡਾਰੀਆਂ ਨੂੰ ਆਪਣੇ ਨਾਲ ਜੋੜ ਪਾਵੇਗਾ ਜਿਸਦੀ ਕਮੀ ਮੈਨੇਜਮੈਂਟ ਨੇ ਪਿੱਛਲੇ ਸਾਲ ਮਹਿਸੂਸ ਕੀਤੀ ਸੀ। ਉਨ੍ਹਾਂ ਕਿਹਾ,' ਅਸੀਂ 2019 ਇੰਡੀਅਨ ਪ੍ਰੀਮੀਅਰ ਲੀਗ ਲਈ ਕਾਫੀ ਵਿਚਾਰ ਵਿਮਰਸ਼ ਤੋਂ ਬਾਅਦ ਰਣਨੀਤੀ ਬਣਾਈ। ਉਹ ਅਜਿਹੇ ਖਿਡਾਰੀਆਂ ਨੂੰ ਚੁਣਨਾ ਚਾਹੁੰਦੇ ਸਨ ਜੋ ਕਮੀਆਂ ਨੂੰ ਪੂਰਾ ਕਰ ਸਕਣ ਅਤੇ ਬਿਹਤਰੀਨ ਟੀਮ ਤਿਆਰ ਕਰ ਸਕਣ। ਪ੍ਰਭ ਸਿਮਰਨ ਸਿੰਘ ਵਰਗੇ ਕਿਸ਼ੋਰ ਨੂੰ ਰਣਜੀ ਟ੍ਰਾਫੀ ਖੇਡੇ ਬਿਨ੍ਹਾਂ ਹੀ ਢੇਰ ਕਰੋੜ ਰੁਪਏ ਦਾ ਅਨੁਭਵ ਮਿਲਿਆ ਪਰ ਪ੍ਰੀਤੀ ਨੇ ਕਿਹਾ ਕਿ ਜੇਕਰ ਕੋਈ ਪ੍ਰਤੀਭਾਸ਼ਾਲੀ ਹੈ ਤਾਂ ਉਸਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ।

ਆਮ ਚੋਣਾਂ ਨਾਲ ਤਾਰੀਖਾਂ ਦੇ ਟਕਰਾਅ 'ਤੇ ਆਈ.ਪੀ.ਐੱਲ. ਨੂੰ ਦੱਖਣੀ ਅਫਰੀਕਾ 'ਚ ਸਥਾਨਅੰਤਰਿਕ ਕਰਨ ਦੀ ਸੰਭਾਵਨਾ 'ਤੇ ਪ੍ਰੀਤੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਕਿਸੇ ਵੀ ਚੁਣੌਤੀ ਲਈ ਤਿਆਰ ਹੈ। ਉਨ੍ਹਾਂ ਕਿਹਾ,' ਅਸੀਂ ਅਤੀਤ 'ਚ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਚੁੱਕੇ ਹਾਂ ਅਤੇ ਆਗਾਮੀ ਸੀਜ਼ਨ 'ਚ ਵੀ ਇਸਦੇ ਲਈ ਤਿਆਰ ਹਾਂ,' ਪ੍ਰੀਤੀ ਨੇ ਕਿਹਾ ਕਿ ਟੀਮ ਦਾ ਸੰਤੁਲਨ ਅਤੇ ਸੰਯੋਜਨ ਇਸ ਤਰ੍ਹਾਂ ਦਾ ਹੈ ਕਿ ਉਹ ਭਾਰਤ ਜਾਂ ਕਿਸੇ ਹੋਰ ਦੇਸ਼ 'ਚ ਸਮਾਨ ਸ਼ਮਤਾ ਨਾਲ ਖੇਡ ਸਕਦੇ ਹਨ ਅਤੇ ਨਤੀਜੇ ਦੇ ਸਕਦੇ ਹਨ।


author

suman saroa

Content Editor

Related News