ਵਾਣੀ ਦੀ ਬੜ੍ਹਤ ਬਰਕਰਾਰ

01/18/2018 10:26:36 AM

ਅਹਿਮਦਾਬਾਦ, (ਬਿਊਰੋ)— ਵਾਣੀ ਕਪੂਰ ਨੇ ਨੇਹਾ ਤ੍ਰਿਪਾਠੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਮਹਿਲਾ ਪੇਸ਼ੇਵਰ ਗੋਲਫ ਟੂਰ 2018 ਦੇ ਪਹਿਲੇ ਟੂਰਨਾਮੈਂਟ ਦੇ ਦੂਜੇ ਦੌਰ ਦੇ ਬਾਅਦ ਬੁੱਧਵਾਰ ਨੂੰ ਇੱਥੇ ਆਪਣੀ ਬੜ੍ਹਤ ਬਰਕਰਾਰ ਰੱਖੀ। ਪਿਛਲੇ ਸੈਸ਼ਨ 'ਚ 6 ਟੂਰਨਾਮੈਂਟਾਂ 'ਚ ਖੇਡਦੇ ਹੋਏ ਚਾਰ ਜਿੱਤ ਦਰਜ ਕਰਨ ਵਾਲੀ ਵਾਣੀ ਨੇ ਪੰਜ ਓਵਰ 149 ਦੇ ਕੁਲ ਸਕੋਰ ਦੇ ਨਾਲ ਨੇਹਾ (71) ਅਤੇ ਸਾਨੀਆ ਸ਼ਰਮਾ (73) 'ਤੇ ਇਕ ਸ਼ਾਟ ਦੀ ਬੜ੍ਹਤ ਬਣਾਈ ਹੋਈ ਹੈ। ਇਨ੍ਹਾਂ ਦੋਹਾਂ ਦਾ ਕੁਲ ਸਕੋਰ 6 ਓਵਰ 150 ਹੈ। ਸਮ੍ਰਿਤੀ ਮਹਿਰਾ (75) ਚੌਥੇ ਸਥਾਨ 'ਤੇ ਚਲ ਰਹੀ ਹੈ।


Related News