ਵਾਨੀ, ਤਵੇਸਾ ਤੇ ਰਿਧੀਮਾ ਡੱਚ ਲੇਡੀਜ਼ ਓਪਨ ''ਚ ਕੱਟ ਤੋਂ ਖੁੰਝੀਆਂ, ਭਾਰਤੀ ਚੁਣੌਤੀ ਖਤਮ

Sunday, Jul 21, 2024 - 05:47 PM (IST)

ਹਿਲਵਰਸਮ (ਨੀਦਰਲੈਂਡ)- ਵਾਣੀ ਕਪੂਰ, ਤਵੇਸਾ ਮਲਿਕ ਅਤੇ ਰਿਧੀਮਾ ਦਿਲਾਵੜੀ ਪੈਰਿਸ ਓਲੰਪਿਕ ਤੋਂ ਪਹਿਲਾਂ ਫਾਈਨਲ ਲੇਡੀਜ਼ ਯੂਰਪੀਅਨ ਟੂਰ ਟੂਰਨਾਮੈਂਟ ਵਿਚ 36 ਹੋਲ ਵਿਚ ਕੱਟ ਬਣਾਉਣ ਤੋਂ ਖੁੰਝ ਗਈਆਂ ਜਿਸ ਨਾਲ ਡੱਚ ਲੇਡੀਜ਼ ਓਪਨ ਵਿਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ।

ਪਹਿਲੇ ਦੌਰ 'ਚ ਦੋ ਅੰਡਰ 70 ਦਾ ਕਾਰਡ ਖੇਡ ਕੇ ਚੰਗੀ ਸ਼ੁਰੂਆਤ ਕਰਨ ਵਾਲੀ ਵਾਣੀ ਨੇ ਦੂਜੇ ਦੌਰ 'ਚ ਚਾਰ ਓਵਰ 76 ਦਾ ਕਾਰਡ ਬਣਾਇਆ ਜਿਸ ਕਾਰਨ ਉਹ ਇਕ ਸ਼ਾਟ ਨਾਲ ਕੱਟ ਤੋਂ ਖੁੰਝ ਗਈ। ਉਨ੍ਹਾਂ ਦਾ ਕੁੱਲ ਸਕੋਰ ਦੋ ਓਵਰ ਰਿਹਾ ਜਦੋਂ ਕਿ ਕੱਟ ਇੱਕ ਓਵਰ ਦਾ ਸੀ। ਤਵੇਸਾ (73-80) ਅਤੇ ਰਿਧੀਮਾ (73-75) ਵੀ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਈਆਂ।


Aarti dhillon

Content Editor

Related News