ਵਾਨ ਡਿਕ ਚੁਣਿਆ ਗਿਆ ਪ੍ਰੀਮੀਅਰ ਲੀਗ ਦਾ ''ਪਲੇਅਰ ਆਫ ਦਿ ਸੈਸ਼ਨ''

Sunday, May 12, 2019 - 09:45 PM (IST)

ਵਾਨ ਡਿਕ ਚੁਣਿਆ ਗਿਆ ਪ੍ਰੀਮੀਅਰ ਲੀਗ ਦਾ ''ਪਲੇਅਰ ਆਫ ਦਿ ਸੈਸ਼ਨ''

ਲੰਡਨ- ਇੰਗਲੈਂਡ ਦੀ ਪ੍ਰਮੁੱਖ ਫੁੱਟਬਾਲ 'ਪ੍ਰੀਮੀਅਰ ਲੀਗ' ਨੇ 2018-19 ਸੈਸ਼ਨ ਲਈ ਲਿਵਰਪੂਲ ਦੇ ਸ਼ਾਨਦਾਰ ਡਿਫੈਂਡਰ ਵਰਜਿਲ ਵਾਨ ਡਿਕ ਨੂੰ 'ਪਲੇਅਰ ਆਫ ਦਿ ਸੈਸ਼ਨ' ਚੁਣਿਆ ਗਿਆ ਹੈ। ਵਾਨ ਡਿਕ ਨੇ ਪੂਰੇ ਸੈਸ਼ਨ ਵਿਚ ਲਿਵਰਪੂਲ ਲਈ 37 ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿਚੋਂ ਉਹ ਸਿਰਫ 35 ਮਿੰਟ ਹੀ ਮੈਦਾਨ ਦੇ ਬਾਹਰ ਰਿਹਾ ਹੈ। ਉਸ ਨੇ ਲਿਵਰਪੂਲ ਲਈ ਚਾਰ ਗੋਲ ਕੀਤੇ ਤੇ ਦੋ ਸ਼ਾਨਦਾਰ ਅਸਿਸਟ ਵੀ ਕੀਤੇ ਹਨ। ਉਸਦੇ ਮਜ਼ਬੂਤ ਡਿਫੈਂਸ ਕਾਰਨ ਲਿਵਰਪੂਲ ਦੂਜੀ ਵਾਰ ਚੈਂਪੀਅਨਸ ਲੀਗ ਦੇ ਫਾਈਨਲ ਮੁਕਾਬਲੇ ਵਿਚ ਪਹੁੰਚਣ ਵਿਚ ਕਾਮਯਾਬ ਰਹੀ ਹੈ। ਪਿਛਲੇ ਸਾਲ ਡਿਫੈਂਡਰ ਲਿਵਰਪੂਲ ਦੇ ਨਾਲ ਪਿਛਲੇ ਸੈਸ਼ਨ 'ਚ ਜਨਵਰੀ 'ਚ ਜੁੜੇ ਸਨ। ਸਿਵਰਪੂਲ ਨਾਲ ਜੁੜਣ ਤੋਂ ਬਾਅਦ ਉਨ੍ਹਾਂ ਨੇ ਟੀਮ 'ਚ ਡਿਫੇਂਸ ਦੀ ਕਮਜ਼ੋਰੀ ਨੂੰ ਦੂਰ ਕਰਨ ਦਾ ਕੰਮ ਕੀਤਾ ਹੈ।


author

Gurdeep Singh

Content Editor

Related News