ਪੇਸ਼ੇਵਰ ਮੁੱਕੇਬਾਜ਼ ਵੈਭਵ ਯਾਦਵ ਨੇ WCB ਏਸ਼ੀਆ ਖਿਤਾਬ ਜਿੱਤਿਆ
Monday, Jul 01, 2019 - 05:23 PM (IST)

ਸਪੋਰਟਸ ਡੈਸਕ— ਭਾਰਤੀ ਪੇਸ਼ੇਵਰ ਮੁੱਕੇਬਾਜ਼ ਵੈਭਵ ਯਾਦਵ ਡਬਲਿਊ.ਸੀ.ਬੀ. ਏਸ਼ੀਆ ਸਿਲਵਰ ਵੇਲਟਰਵੇਟ ਦੇ ਖਿਤਾਬੀ ਮੁਕਾਬਲੇ 'ਚ ਥਾਈਲੈਂਡ ਦੇ ਫਾਹਪੇਚ ਸਿੰਗਮਾਨਾਸਸਾਕ ਨੂੰ ਹਰਾ ਕੇ ਚੈਂਪੀਅਨ ਬਣੇ। ਯਾਦਵ ਨੇ ਸਿੰਗਮਾਨਾਸਸਾਕ ਨੂੰ ਤੀਜੇ ਦੌਰ 'ਚ ਨਾਕਆਊਟ ਕਰਕੇ ਖਿਤਾਬ ਆਪਣੇ ਨਾਂ ਕੀਤਾ। ਵਿਸ਼ਵ ਮੁੱਕੇਬਾਜ਼ੀ ਪਰਿਸ਼ਦ ਤੋਂ ਮਾਨਤਾ ਪ੍ਰਾਪਤ ਇਸ ਟੂਰਨਾਮੈਂਟ ਦਾ ਆਯੋਜਨ ਏਸ਼ੀਆਈ ਮੁੱਕੇਬਾਜ਼ੀ ਪਰਿਸ਼ਦ ਨੇ ਕੀਤਾ ਸੀ ਜਿਸ ਦਾ ਖਿਤਾਬੀ ਮੁਕਾਬਲਾ ਐਤਵਾਰ ਦੀ ਰਾਤ ਨੂੰ ਖੇਡਿਆ ਗਿਆ। ਯਾਦਵ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਵਿਕਾਸ ਕ੍ਰਿਸ਼ਨ ਦੇ ਭਰਾ ਹਨ। ਵਿਕਾਸ ਵੀ ਹੁਣ ਪੇਸ਼ੇਵਰ ਮੁੱਕੇਬਾਜ਼ ਬਣ ਗਏ ਹਨ।