ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਪਹਿਲਾ ਮੈਚ ਜਿੱਤ ਕੇ ਤੋੜਿਆ ਵਿਸ਼ਵ ਰਿਕਾਰਡ

Sunday, Jan 04, 2026 - 12:02 AM (IST)

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਪਹਿਲਾ ਮੈਚ ਜਿੱਤ ਕੇ ਤੋੜਿਆ ਵਿਸ਼ਵ ਰਿਕਾਰਡ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੇ ਉਭਰਦੇ ਸਿਤਾਰੇ ਵੈਭਵ ਸੂਰਿਆਵੰਸ਼ੀ ਨੇ ਮੈਦਾਨ 'ਤੇ ਉਤਰਦਿਆਂ ਹੀ ਇਕ ਹੋਰ ਵੱਡਾ ਇਤਿਹਾਸ ਰਚ ਦਿੱਤਾ ਹੈ। ਵੈਭਵ ਹੁਣ ਸਭ ਤੋਂ ਘੱਟ ਉਮਰ ਵਿੱਚ ਵਨਡੇ ਮੈਚ ਜਿੱਤਣ ਵਾਲਾ ਦੁਨੀਆ ਦਾ ਪਹਿਲਾ ਕਪਤਾਨ ਬਣ ਗਿਆ ਹੈ। ਇਹ ਉਪਲਬਧੀ ਉਸ ਨੇ ਦੱਖਣੀ ਅਫਰੀਕਾ ਦੀ ਅੰਡਰ-19 ਟੀਮ ਖਿਲਾਫ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਜਿੱਤ ਹਾਸਲ ਕਰਕੇ ਪ੍ਰਾਪਤ ਕੀਤੀ।

ਪਾਕਿਸਤਾਨੀ ਖਿਡਾਰੀ ਦਾ ਤੋੜਿਆ ਰਿਕਾਰਡ 

ਬੇਨੋਨੀ ਵਿੱਚ ਮਿਲੀ ਇਸ ਜਿੱਤ ਦੇ ਨਾਲ ਹੀ ਵੈਭਵ ਨੇ ਮਹਿਜ਼ 14 ਸਾਲ ਦੀ ਉਮਰ ਵਿੱਚ ਯੂਥ ਵਨਡੇ ਜਿੱਤਣ ਵਾਲੇ ਕਪਤਾਨ ਵਜੋਂ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਲਿਆ ਹੈ। ਉਸ ਨੇ ਪਾਕਿਸਤਾਨ ਦੇ ਅਹਿਮਦ ਸ਼ਹਿਜ਼ਾਦ ਦਾ ਸਾਲਾਂ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ 15 ਸਾਲ 141 ਦਿਨ ਦੀ ਉਮਰ ਵਿੱਚ ਬਤੌਰ ਕਪਤਾਨ ਆਪਣਾ ਪਹਿਲਾ ਮੈਚ ਜਿੱਤਿਆ ਸੀ।

ਇਹ ਵੀ ਪੜ੍ਹੋ- NZ ਖ਼ਿਲਾਫ਼ ODI ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੋ ਧਾਕੜ ਖਿਡਾਰੀਆਂ ਦਾ ਕੱਟਿਆ ਪੱਤਾ, ਅਈਅਰ ਦੀ ਵਾਪਸੀ

ਇਹ ਵੀ ਪੜ੍ਹੋ- 'ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!', ICC 'ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ

ਮੈਚ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿੱਚ 300 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਹਾਲਾਂਕਿ ਕਪਤਾਨ ਵੈਭਵ ਸਿਰਫ਼ 11 ਦੌੜਾਂ ਹੀ ਬਣਾ ਸਕਿਆ ਪਰ ਹਰਵੰਸ਼ ਪੰਗਾਲੀਆ ਦੀਆਂ 93 ਦੌੜਾਂ ਅਤੇ ਅੰਬਰੀਸ਼ ਦੀਆਂ 65 ਦੌੜਾਂ ਨੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।

ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਨੇ 27.4 ਓਵਰਾਂ ਵਿੱਚ 148 ਦੌੜਾਂ ਬਣਾਈਆਂ ਸਨ ਕਿ ਮੈਚ ਵਿੱਚ ਮੀਂਹ ਅਤੇ ਬਿਜਲੀ ਚਮਕਣ ਕਾਰਨ ਖੇਡ ਨੂੰ ਰੋਕਣਾ ਪਿਆ। ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ ਅਤੇ ਅੰਤ ਵਿੱਚ ਡਕਵਰਥ ਲੁਈਸ (DLS) ਨਿਯਮ ਦੇ ਤਹਿਤ ਭਾਰਤ ਨੂੰ 25 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ।

ਅਗਲਾ ਮੁਕਾਬਲਾ 5 ਜਨਵਰੀ ਨੂੰ 

ਭਾਰਤੀ ਅੰਡਰ-19 ਟੀਮ ਹੁਣ ਆਪਣੇ ਅਗਲੇ ਮੁਕਾਬਲੇ ਲਈ ਤਿਆਰ ਹੈ, ਜੋ 5 ਜਨਵਰੀ ਨੂੰ ਖੇਡਿਆ ਜਾਵੇਗਾ। ਵੈਭਵ ਸੂਰਿਆਵੰਸ਼ੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਉਣ ਵਾਲੇ ਮੈਚਾਂ ਵਿੱਚ ਵੀ ਆਪਣੀ ਕਪਤਾਨੀ ਹੇਠ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।

ਇਹ ਵੀ ਪੜ੍ਹੋ- 5 ਜਨਵਰੀ ਤੋਂ ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਪੈਸਾ ਹੀ ਪੈਸਾ


author

Rakesh

Content Editor

Related News