ਮੰਨੇ-ਪ੍ਰਮੰਨੇ ਟੇਬਲ ਟੈਨਿਸ ਖਿਡਾਰੀ ਤੇ ਕੇਚ ਚੰਦਰਸ਼ੇਖਰ ਦਾ ਕੋਰੋਨਾ ਨਾਲ ਦਿਹਾਂਤ

05/12/2021 6:06:49 PM

ਚੇਨਈ— ਤਿੰਨ ਵਾਰ ਦੇ ਰਾਸ਼ਟਰੀ ਚੈਂਪੀਅਨ, ਅਰਜੁਨ ਐਵਾਰਡੀ ਤੇ ਸਾਬਕਾ ਭਾਰਤੀ ਟੇਬਲ ਟੈਨਿਸ ਖਿਡਾਰੀ ਵੀ ਚੰਦਰਸ਼ੇਖਰ ਦਾ ਕੋਰੋਨਾ ਨਾਲ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 63 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਤੇ ਇਕ ਪੁੱਤਰ ਹੈ। ਟੇਬਲ ਟੈਨਿਸ ਜਗਤ ’ਚ ਚੰਦਰਾ ਨਾਂ ਨਾਲ ਮਸ਼ਹੂਰ ਚੰਦਰਸ਼ੇਖਰ ਦਾ ਇਕ ਨਿੱਜੀ ਹਸਪਤਾਲ ’ਚ ਇਲਾਜ ਚਲ ਰਿਹਾ ਸੀ। ਉਨ੍ਹਾਂ ਦਾ ਕੋਵਿਡ-19 ਨਾਲ ਸਬੰਧਤ ਪਰੇਸ਼ਾਨੀਆਂ ਦੇ ਚਲਦੇ ਦਿਹਾਂਤ ਹੋ ਗਿਆ।  
ਇਹ ਵੀ ਪੜ੍ਹੋ : ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ ਦੇ ਪਿਤਾ ਦਾ ਕੋਰੋਨਾ ਨਾਲ ਹੋਇਆ ਦਿਹਾਂਤ

ਉਹ ਚੇਨਈ ’ਚ ਮੇਗਾਪੇਅਰ ’ਚ ਸਥਿਤ ਟੇਬਲ ਟੈਨਿਸ ਅਕੈਡਮੀ ਦੇ ਨਿਰਦੇਸ਼ਕ ਤੇ ਪ੍ਰਮੁੱਖ ਕੋਚ ਸਨ ਜਿਸ ਨੇ ਕਈ ਚੋਟੀ ਦੇ ਖਿਡਾਰੀ ਤਿਆਰ ਕੀਤੇ ਹਨ। ਮੌਜੂਦਾ ਭਾਰਤੀ ਖਿਡਾਰੀ ਜੀ ਸਤਯਨ ਉਨ੍ਹਾਂ ਦੇ ਸ਼ਾਗਿਰਦਾਂ ’ਚ ਸ਼ਾਮਲ ਸਨ। ਕੌਮਾਂਤਰੀ ਸਟਾਰ ਜਿਵੇ ਐੱਸ. ਰਮਨ, ਅਰੁਲ ਸੇਲਵੀ, ਚੇਤਨ ਬਬੂਰ, ਐੱਨ. ਆਰ. ਇੰਦੂ, ਐੱਮ. ਐੱਸ. ਮੈਥਿਲੀ ਤੇ ਪਿ੍ਰਯੇਸ਼ ਉਨ੍ਹਾਂ ਖਿਡਾਰੀਆਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਚੰਦਰਾ ਨੇ ਤਿਆਰ ਕੀਤਾ ਹੈ। 
ਇਹ ਵੀ ਪੜ੍ਹੋ : ਘਰ ’ਚ ਰਿਸ਼ਭ ਪੰਤ ਖ਼ੁਦ ਨੂੰ ਫ਼ਿੱਟ ਰੱਖਣ ਲਈ ਅਪਣਾ ਰਹੇ ਹਨ ਇਹ ਤਰੀਕਾ, ਵੀਡੀਓ ਹੋਇਆ ਵਾਇਰਲ

ਚੇਨਈ ’ਚ ਪੈਦਾ ਹੋਏ ਚੰਦਰਾ 1982 ਰਾਸ਼ਟਰਮੰਡਲ ਖੇਡਾਂ ’ਚ ਸੈਮੀਫ਼ਾਈਨਲ ਤਕ ਪਹੁੰਚੇ ਸਨ। ਉਹ ਇਕ ਸਫ਼ਲ ਕੋਚ ਵੀ ਸਨ। ਉਨ੍ਹਾਂ ਦਾ ਕਰੀਅਰ 1984 ’ਚ ਸੱਜੇ ਗੋਡੇ ਦੀ ਸਰਜਰੀ ਕਾਰਨ ਪ੍ਰਭਾਵਿਤ ਹੋਇਆ ਸੀ ਜਿਸ ਨਾਲ ਉਨ੍ਹਾਂ ਦੀ ਮੂਵਮੈਂਟ ’ਤੇ ਅਸਰ ਪਿਆ ਸੀ। ਉਨ੍ਹਾਂ ਨੇ ਹਾਲਾਂਕਿ ਹਸਪਤਾਲ ਖ਼ਿਲਾਫ਼ ਲੰਬੀ ਕਾਨੂੰਨੀ ਲੜਾਈ ’ਚ ਜਿੱਤ ਹਾਸਲ ਕੀਤੀ। ਉਹ ਇਸ ਸਮੱਸਿਆ ਤੋਂ ਉੱਭਰੇ ਸਨ ਤੇ ਇਕ ਸਫ਼ਲ ਕੋਚ ਦੇ ਰੂਪ ’ਚ ਖੇਡ ਦੀ ਸੇਵਾ ਕੀਤੀ ਸੀ। ਟੇਬਲ ਟੈਨਿਸ ਜਗਤ ਨੇ ਉਨ੍ਹਾਂ ਦੇ ਦਿਹਾਂਤ ’ਤੇ ਡੂੰਘਾ ਸੋਗ ਪ੍ਰਗਟਾਇਆ ਹੈ।

ਨੋੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News