ਪਾਕਿਸਤਾਨੀ ਗੇਂਦਬਾਜ਼ ਉਸਮਾਨ ਤਾਰਿਕ ਦੇ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ
Tuesday, Apr 15, 2025 - 11:26 AM (IST)

ਇਸਲਾਮਾਬਾਦ–ਕਵੇਟਾ ਗਲੇਡੀਏਟਰਜ਼ ਦੇ ਆਫ ਸਪਿੰਨਰ ਪਾਕਿਸਤਾਨ ਦੇ ਉਸਮਾਨ ਤਾਰਿਕ ਦੇ ਗੇਂਦਬਾਜ਼ੀ ਐਕਸ਼ਨ ਦੀ ਪਾਕਿਸਤਾਨ ਸੁਪਰ ਲੀਗ ਟੀ-20 ਟੂਰਨਾਮੈਂਟ ਦੌਰਾਨ ਸ਼ਿਕਾਇਤ ਕੀਤੀ ਗਈ ਹੈ।
ਕਵੇਟਾ ਦੀ ਲਾਹੌਰ ਕਲੰਦਰਸ ਵਿਰੁੱਧ 79 ਦੌੜਾਂ ਨਾਲ ਹਾਰ ਤੋਂ ਬਾਅਦ ਤਾਰਿਕ ਦੀ ਸ਼ਿਕਾਇਕ ਮੈਦਾਨੀ ਅੰਪਾਇਰਾਂ ਅਹਿਸਾਨ ਰਜ਼ਾ ਤੇ ਕ੍ਰਿਸ ਬਰਾਊਨ ਨੇ ਕੀਤੀ। ਤਾਰਿਕ ਨੇ 31 ਦੌੜਾਂ ਦੇ ਕੇ 1 ਵਿਕਟ ਲਈ।