ਆਤਮਕਥਾ ''ਸਬਰ'' ਕਾਰਨ ਹੋ ਰਹੀ ਆਲੋਚਨਾ ਤੋਂ ਬਾਅਦ ਉਸਮਾਨ ਖ਼ਵਾਜਾ ਨੇ ਰੱਦ ਕੀਤੇ ਇੰਟਰਵਿਊ

Wednesday, Nov 11, 2026 - 01:05 PM (IST)

ਆਤਮਕਥਾ ''ਸਬਰ'' ਕਾਰਨ ਹੋ ਰਹੀ ਆਲੋਚਨਾ ਤੋਂ ਬਾਅਦ ਉਸਮਾਨ ਖ਼ਵਾਜਾ ਨੇ ਰੱਦ ਕੀਤੇ ਇੰਟਰਵਿਊ

ਮੈਲਬੋਰਨ : ਆਪਣੀ ਆਤਮਕਥਾ 'ਸਬਰ' ਵਿੱਚ 2018 ਦੇ ਬਾਲ-ਟੈਂਪਰਿੰਗ (ਸੈਂਡਪੇਪਰਗੇਟ) ਕਾਂਡ ਵਿੱਚ ਪੂਰੀ ਆਸਟ੍ਰੇਲੀਆਈ ਟੀਮ ਦੀ ਸ਼ਮੂਲੀਅਤ ਦਾ ਦਾਅਵਾ ਕਰਨ ਤੋਂ ਬਾਅਦ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਉਸਮਾਨ ਖ਼ਵਾਜਾ ਨੇ ਆਪਣੇ ਪ੍ਰਚਾਰ ਇੰਟਰਵਿਊ ਰੱਦ ਕਰ ਦਿੱਤੇ ਹਨ। ਖ਼ਵਾਜਾ ਨੇ ਦਾਅਵਾ ਕੀਤਾ ਸੀ ਕਿ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰਾਫ਼ਟ ਨੂੰ ਬਲ਼ੀ ਦਾ ਬੱਕਰਾ ਬਣਾਇਆ ਗਿਆ ਸੀ, ਜਦਕਿ ਪੂਰੀ ਟੀਮ ਨੂੰ ਗੇਂਦ ਨਾਲ ਛੇੜਛਾੜ ਦੀ ਯੋਜਨਾ ਬਾਰੇ ਜਾਣਕਾਰੀ ਸੀ।

ਹਾਲਾਂਕਿ, ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਖ਼ਵਾਜਾ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਦੋਹਰਾਇਆ ਕਿ ਗੇਂਦਬਾਜ਼ਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਏ.ਬੀ.ਸੀ. ਨਾਲ ਇੰਟਰਵਿਊ ਦੌਰਾਨ ਜਦੋਂ ਖ਼ਵਾਜਾ ਤੋਂ ਪੈਟ ਕਮਿਨਸ ਸਮੇਤ ਹੋਰ ਗੇਂਦਬਾਜ਼ਾਂ ਦੀ ਸ਼ਮੂਲੀਅਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿੱਧਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਵਿਵਾਦ ਵਧਣ ਤੋਂ ਬਾਅਦ ਪ੍ਰਕਾਸ਼ਕ ਪੈਂਗੁਇਨ ਨੇ ਖ਼ਵਾਜਾ ਦੇ ਪ੍ਰਚਾਰ ਪ੍ਰੋਗਰਾਮਾਂ ਵਿੱਚ ਬਦਲਾਅ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ, ਆਸਟ੍ਰੇਲੀਆਈ ਕ੍ਰਿਕਟਰਜ਼ ਐਸੋਸੀਏਸ਼ਨ (ACA) ਦੇ ਸੀ.ਈ.ਓ. ਪੌਲ ਮਾਰਸ਼ ਨੇ ਖਿਡਾਰੀਆਂ ਵਿਰੁੱਧ ਕੀਤੀ ਜਾ ਰਹੀ ਤਿੱਖੀ ਆਲੋਚਨਾ ਨੂੰ ਬੰਦ ਕਰਨ ਅਤੇ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
 


author

Tarsem Singh

Content Editor

Related News