ਕੋਹਲੀ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਵਿਰੁੱਧ ਖੇਡਣਾ ਸ਼ਾਨਦਾਰ ਹੋਵੇਗਾ: ਜੈਕਬ ਡੱਫ਼ੀ

Sunday, Nov 01, 2026 - 02:55 PM (IST)

ਕੋਹਲੀ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਵਿਰੁੱਧ ਖੇਡਣਾ ਸ਼ਾਨਦਾਰ ਹੋਵੇਗਾ: ਜੈਕਬ ਡੱਫ਼ੀ

ਆਕਲੈਂਡ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਜੈਕਬ ਡੱਫ਼ੀ ਨੇ ਆਈ.ਪੀ.ਐੱਲ. ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੌਰਾਨ ਵਿਰਾਟ ਕੋਹਲੀ ਦੀ ਨਿਮਰਤਾ ਅਤੇ ਖੇਡ ਪ੍ਰਤੀ ਲਗਨ ਦੀ ਭਰਪੂਰ ਸ਼ਲਾਘਾ ਕੀਤੀ ਹੈ। ਡੱਫ਼ੀ ਨੇ ਕਿਹਾ ਕਿ ਭਾਰਤ ਵਿੱਚ ਇੱਕ ਵੱਡਾ ਸੁਪਰਸਟਾਰ ਹੋਣ ਦੇ ਬਾਵਜੂਦ ਕੋਹਲੀ ਬਹੁਤ ਹੀ ਸਰਲ ਸੁਭਾਅ ਦੇ ਇਨਸਾਨ ਹਨ ਅਤੇ ਉਨ੍ਹਾਂ ਨੇ ਟੀਮ ਦੇ ਸਾਰੇ ਵਿਦੇਸ਼ੀ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕੋਹਲੀ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਤੋਂ ਬਾਅਦ ਹੁਣ ਆਗਾਮੀ ਵਨਡੇ ਲੜੀ ਵਿੱਚ ਉਨ੍ਹਾਂ ਵਿਰੁੱਧ ਖੇਡਣਾ ਬਹੁਤ ਸ਼ਾਨਦਾਰ ਅਨੁਭਵ ਹੋਵੇਗਾ।

ਡੱਫ਼ੀ ਨੇ ਦੱਸਿਆ ਕਿ ਆਰ.ਸੀ.ਬੀ. ਦੇ ਨੈੱਟ ਅਭਿਆਸ ਦੌਰਾਨ ਉਨ੍ਹਾਂ ਨੇ ਕੋਹਲੀ ਨੂੰ ਕਾਫ਼ੀ ਗੇਂਦਬਾਜ਼ੀ ਕੀਤੀ ਹੈ, ਕਿਉਂਕਿ ਕੋਹਲੀ ਹਮੇਸ਼ਾ ਅਭਿਆਸ ਲਈ ਆਉਣ ਵਾਲੇ ਪਹਿਲੇ ਬੱਲੇਬਾਜ਼ ਹੁੰਦੇ ਸਨ। ਦੋਵਾਂ ਖਿਡਾਰੀਆਂ ਨੇ ਇਸ ਸਾਲ ਆਰ.ਸੀ.ਬੀ. ਨੂੰ ਲਗਾਤਾਰ ਦੂਜਾ ਆਈ.ਪੀ.ਐੱਲ. ਖ਼ਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਵਨਡੇ ਲੜੀ 4 ਨਵੰਬਰ ਤੋਂ ਆਕਲੈਂਡ ਵਿਖੇ ਸ਼ੁਰੂ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਚੌਥੇ ਟੀ-20 ਮੈਚ ਵਿੱਚ ਡੱਫ਼ੀ ਨੇ 4 ਵਿਕਟਾਂ ਲੈ ਕੇ ਆਪਣੀ ਟੀਮ ਨੂੰ 87 ਦੌੜਾਂ ਨਾਲ ਜਿੱਤ ਦਿਵਾਈ ਸੀ।


author

Tarsem Singh

Content Editor

Related News