IND vs NZ: ਮੀਂਹ ਨੇ ਪਾਇਆ ਮੈਚ 'ਚ ਅੜਿੱਕਾ, ਭਾਰਤ ਨੂੰ ਜਿੱਤ ਲਈ 22 ਦੌੜਾਂ ਦੀ ਲੋੜ
Saturday, Nov 07, 2026 - 02:47 PM (IST)
ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 5 ਵਨਡੇ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਵੈਲਿੰਗਟਨ ਦੇ ਬੇਸਿਨ ਰਿਜ਼ਰਵ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਟਾਸ ਦੇਰ ਨਾਲ ਹੋਈ ਤੇ ਮੈਚ 47-47 ਓਵਰਾਂ ਦਾ ਕੀਤਾ ਗਿਆ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 41 ਓਵਰਾਂ 'ਚ ਆਲ ਆਊਟ ਹੋ ਕੇ 134 ਦੌੜਾਂ ਬਣਾਈਆਂ ਤੇ ਭਾਰਤ ਨੂੰ 135 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 7 ਵਿਕਟਾਂ ਦੇ ਨੁਕਸਾਨ 'ਤੇ 113 ਦੌੜਾਂ ਬਣਾਈਆਂ ਸਨ ਤੇ ਜਿੱਤ ਲਈ 22 ਦੌੜਾਂ ਦੀ ਲੋੜ ਸੀ ਉਦੋਂ ਮੀਂਹ ਪੈਣ ਲੱਗਾ। ਸਿੱਟੇ ਵਜੋਂ ਮੈਚ ਰੋਕਣਾ ਪਿਆ। ਭਾਰਤ ਲਈ ਸ਼੍ਰੇਅਸ ਅਈਅਰ ਨੇ 30 ਦੌੜਾਂ, ਰੋਹਿਤ ਸ਼ਰਮਾ ਨੇ 23 ਦੌੜਾਂ ਬਣਾਈਆਂ ਸਨ। ਮੀਂਹ ਕਾਰਨ ਖੇਡ ਰੁਕਣ ਸਮੇਂ ਤਕ ਕੇਐੱਲ ਰਾਹੁਲ 26 ਦੌੜਾਂ ਤੇ ਆਕਿਬ ਨਬੀ 1 ਦੌੜ ਬਣਾ ਕੇ ਖੇਡ ਰਹੇ ਸਨ।
ਪਹਿਲਾ ਮੈਚ ਜਿੱਤ ਕੇ ਭਾਰਤ ਨੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਸੀ।
ਟੀਮਾਂ:
ਨਿਊਜ਼ੀਲੈਂਡ (ਪਲੇਇੰਗ-11) : ਟਿਮ ਸੀਫਰਟ, ਵਿਲ ਯੰਗ, ਹੈਨਰੀ ਨਿਕੋਲਸ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਕਾਇਲ ਜੈਮੀਸਨ, ਜੈਕਬ ਡਫੀ, ਬਲੇਅਰ ਟਿਕਨਰ।
ਭਾਰਤ (ਪਲੇਇੰਗ-11) : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇ. ਐੱਲ. ਰਾਹੁਲ (ਵਿਕਟਕੀਪਰ), ਨਮਨ ਧੀਰ, ਅੰਸ਼ੁਲ ਕੰਬੋਜ, ਆਕਿਬ ਨਬੀ, ਗੁਰਨੂਰ ਬਰਾੜ, ਅਰਸ਼ਦੀਪ ਸਿੰਘ।
