ਅਮਰੀਕਾ ਨੇ ਥਾਈਲੈਂਡ ਨੂੰ 13-0 ਨਾਲ ਹਰਾਇਆ
Wednesday, Jun 12, 2019 - 10:04 PM (IST)
ਰੀਮਸ (ਫਰਾਂਸ) -ਮੌਜੂਦਾ ਚੈਂਪੀਅਨ ਅਮਰੀਕਾ ਨੇ ਆਪਣੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ 13-0 ਨਾਲ ਹਰਾਇਆ ਅਤੇ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
3 ਵਾਰ ਦੇ ਵਿਸ਼ਵ ਚੈਂਪੀਅਨ ਅਮਰੀਕਾ ਨੇ ਮੈਚ ਦੇ ਦੂਸਰੇ ਹਾਫ ਵਿਚ ਹੀ 10 ਗੋਲ ਕੀਤੇ। ਇਹ ਟੂਰਨਾਮੈਂਟ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਰਵਸ੍ਰੇਸ਼ਠ ਜਿੱਤ ਵੀ ਹੈ। ਓਧਰ ਰੈਨੇ ਵਿਚ ਗਰੁੱਪ-ਐੱਫ ਦੇ ਹੀ ਇਕ ਹੋਰ ਮੈਚ ਵਿਚ ਸਵੀਡਨ ਨੇ ਚਿਲੀ ਨੂੰ 2-0 ਹਰਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ। ਯੂਰਪੀ ਚੈਂਪੀਅਨ ਨੀਦਰਲੈਂਡ ਨੇ ਗਰੁੱਪ-ਈ ਵਿਚ ਨਿਊਜ਼ੀਲੈਂਡ ਨੂੰ 1-0 ਨਾਲ ਹਰਾਇਆ।