ਫਿਡੇ ਕੈਂਡੀਡੇਟ ਸ਼ਤਰੰਜ ''ਚ ਅਮਰੀਕਾ ਦਾ ਫਾਬਿਆਨੋ ਟਾਪ ਸੀਡ ਖਿਡਾਰੀ
Tuesday, Mar 10, 2020 - 01:20 AM (IST)
ਏਕਾਤੇਰਿਨਬੁਰਗ (ਰੂਸ) (ਨਿਕਲੇਸ਼ ਜੈਨ)— ਫਿਡੇ ਕੈਂਡੀਡੇਟ ਸ਼ਤਰੰਜ ਦੁਨੀਆ ਦੇ 8 ਧਾਕੜ ਖਿਡਾਰੀਆਂ ਵਿਚਾਲੇ ਡਬਲ ਰਾਊਂਡ ਰੌਬਿਨ ਦੇ ਤਹਿਤ ਖੇਡਿਆ ਜਾਵੇਗਾ। ਰੂਸ ਦੇ ਏਕਾਤੇਰਿਨਬੁਰਗ ਵਿਚ 16 ਮਾਰਚ ਤੋਂ 4 ਅਪ੍ਰੈਲ ਤਕ ਹੋਣ ਵਾਲੇ ਇਸ ਟੂਰਨਾਮੈਂਟ ਦਾ ਜੇਤੂ ਖਿਡਾਰੀ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਚੁਣੌਤੀ ਪੇਸ਼ ਕਰੇਗਾ।
ਇਸ ਟੂਰਨਾਮੈਂਟ ਵਿਚ ਚੀਨ ਦੇ ਡਿੰਗ ਲੀਰੇਨ, ਹਾਓ ਵਾਂਗ, ਅਮਰੀਕਾ ਦੇ ਫਾਬਿਆਨੋ ਕਾਰੂਆਨਾ, ਨੀਦਰਲੈਂਡ ਦੇ ਅਨੀਸ਼ ਗਿਰੀ, ਫਰਾਂਸ ਦੇ ਮੈਕਿਸਮ ਲਾਗ੍ਰੇਵ, ਰੂਸ ਦੇ ਇਯਾਨ ਨੇਪੋਮਨਿਆਚੀ, ਅਲੈਗਜ਼ੈਂਡਰ ਗ੍ਰੀਸਚੁਕ ਤੇ ਅਲੀਕਸੀਂਕੋ ਕਿਰਿਲ ਹਿੱਸਾ ਲੈਣਗੇ। ਅਮਰੀਕਾ ਦਾ ਫਾਬਿਆਨੋ ਕਾਰੂਆਨ ਟੂਰਨਾਮੈਂਟ ਦਾ ਟਾਪ ਸੀਡ ਖਿਡਾਰੀ ਹੋਵੇਗਾ। ਪ੍ਰਤੀਯੋਗਿਤਾ ਵਿਚ ਹਰ ਖਿਡਾਰੀ ਆਪਸ ਵਿਚ ਵੱਖ-ਵੱਖ ਰੰਗਾਂ (ਬਲੈਕ ਐਂਡ ਵ੍ਹਾਈਟ) ਨਾਲ 2 ਮੁਕਾਬਲੇ ਖੇਡੇਣਗੇ। ਇਸ ਤਰ੍ਹਾਂ ਕੁਲ ਮਿਲਾ ਕੇ 14 ਰਾਊਂਡ ਖੇਡੇ ਜਾਣਗੇ। ਟੂਰਨਾਮੈਂਟ ਦੀ ਕੁਲ ਇਨਾਮੀ ਰਾਸ਼ੀ 5 ਲੱਖ ਯੂਰੋ ਮਤਲਬ ਤਕਰੀਬਨ 4 ਕਰੋੜ ਰੁਪਏ ਹੋਵੇਗੀ।