US ਓਪਨ : ਸੇਰੇਨਾ ਜਿੱਤੀ, ਵੀਨਸ ਹਾਰੀ, ਕਲਾਈਸਟਰਸ ਵੀ ਪਹਿਲੇ ਦੌਰ 'ਚ ਬਾਹਰ

Wednesday, Sep 02, 2020 - 11:50 AM (IST)

ਨਿਊਯਾਰਕ  (ਭਾਸ਼ਾ) : ਆਪਣੇ 24ਵੇਂ ਗਰੈਂਡਸਲੈਮ ਦੀ ਕਵਾਇਦ ਵਿਚ ਲੱਗੀ ਸੇਰੇਨਾ ਵਿਲੀਅਨਸ ਨੇ ਸਿੱਧਾ ਸੈਟੋਂ ਵਿਚ ਜਿੱਤ ਦਰਜ ਕਰਕੇ ਯੂ.ਐਸ. ਓਪਨ ਟੈਨਿਸ ਟੂਰਨਾਮੈਂਟ ਵਿਚ ਸ਼ਾਨਦਾਰ ਆਗਾਜ ਕੀਤਾ ਪਬ ਉਨ੍ਹਾਂ ਦੀ ਵੱਡੀ ਭੈਣ ਵੀਨਸ ਵਿਲੀਅਨਸ ਅਤੇ ਲੰਬੇ ਅਰਸੇ ਬਾਅਦ ਕੋਰਟ 'ਤੇ ਵਾਪਸੀ ਕਰਣ ਵਾਲੀ ਕਿਮ ਕਲਾਈਸਟਰਸ ਨੂੰ ਪਹਿਲੇ ਦੌਰ ਵਿਚ ਹੀ ਹਾਰ ਦਾ ਸਾਹਮਣਾ ਕਰਣਾ ਪਿਆ।

ਸੇਰੇਨਾ ਨੇ ਆਰਥਰ ਐਸ ਸਟੇਡੀਅਮ ਵਿਚ ਮੰਗਲਵਾਰ ਦੀ ਰਾਤ ਨੂੰ ਕਰੀਸਟੀ ਆਨ ਨੂੰ 7-5, 6-3 ਨਾਲ ਹਰਾਇਆ ਪਰ ਉਨ੍ਹਾਂ ਨੂੰ 1 ਸਾਲ ਵੱਡੀ 40 ਸਾਲਾ ਵੀਨਸ ਨੂੰ ਯੂ.ਐਸ. ਓਪਨ ਵਿਚ ਪਿਛਲੇ 22 ਮੌਕਿਆਂ ਵਿਚ ਪਹਿਲੀ ਵਾਰ ਪਹਿਲੇ ਦੌਰ ਵਿਚ ਹਾਰ ਝੱਲਣੀ ਪਈ। ਵਿਸ਼ਵ ਵਿਚ 20ਵੇਂ ਨੰਬਰ ਦੀ ਕਾਰੋਲਿਨਾ ਮੁਚੋਵਾ ਨੇ ਉਨ੍ਹਾਂ ਨੂੰ 6-3, 7-5 ਨਾਲ ਹਰਾਇਆ। ਪਿਛਲੇ 5 ਗਰੈਂਡਸਲੈਮ ਵਿਚ ਇਹ ਚੌਥਾ ਮੌਕਾ ਹੈ, ਜਦੋਂਕਿ ਵੀਨਸ ਪਹਿਲੇ ਦੌਰ ਤੋਂ ਅੱਗੇ ਨਹੀਂ ਵੱਧ ਸਕੀ।  ਪਿਛਲੇ 8 ਸਾਲ ਵਿਚ ਆਪਣਾ ਪਹਿਲਾ ਗਰੈਂਡਸਲੈਮ ਮੈਚ ਖੇਡ ਰਹੀ ਕਲਾਇਸਟਰਸ ਦੀ ਵਾਪਸੀ ਵੀ ਸੁਖਦ ਨਹੀਂ ਰਹੀ। ਇਸ ਚਾਰ ਵਾਰ ਦੀ ਗਰੈਂਡਸਲੈਮ ਜੇਤੂ ਨੂੰ ਐਕਟੇਰੀਨਾ ਅਲੇਕਸਾਂਦਰੋਵਾ ਨੇ 3-6, 7-5, 6-1 ਨਾਲ ਹਰਾਇਆ। ਇਸ ਦੌਰਾਨ 7ਵਾਂ ਦਰਜਾ ਪ੍ਰਾਪਤ ਮੈਡੀਸਨ ਕੀਜ, 9ਵਾਂ ਦਰਜਾ ਪ੍ਰਾਪਤ ਯੋਹਾਨਾ ਕੋਂਟਾ ਅਤੇ 10ਵਾਂ ਦਰਜਾ ਪ੍ਰਾਪਤ ਗਰਬਾਈਨ ਮੁਗੁਰੂਜਾ ਅੱਗੇ ਵਧਣ ਵਿਚ ਸਫ਼ਲ ਰਹੀ।



ਕੀਜ ਨੇ ਟਿਮਿਆ ਬਾਬੋਸ ਨੂੰ 6-1, 6-1 ਨਾਲ, ਕੋਂਟਾ ਨੇ ਹੀਥਰ ਵਾਟਸਨ ਨੂੰ 7-6 (7), 6-1 ਨਾਲ ਅਤੇ ਮੁਗੁਰੂਜਾ ਨੇ ਨਾਓ ਹਿਬਿਨੋ ਨੂੰ 6-4, 6-4 ਨਾਲ ਹਾਰ ਦਿੱਤੀ। 16ਵੀਂ ਦਰਜਾ ਪ੍ਰਾਪਤ ਐਲਿਸ ਮਰਟੰਸ ਨੂੰ ਵੀ ਲਾਰਾ ਸੀਗਮੈਂਟ 'ਤੇ 6-2, 6-2 ਨਾਲ ਜਿੱਤ ਦਰਜ ਕਰਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਈ। ਪੁਰਸ਼ ਵਰਗ ਵਿਚ ਤੀਜਾ ਦਰਜਾ ਪ੍ਰਾਪਤ ਮੇਦਵੇਦੇਵ ਅਤੇ ਅਨੁਭਵੀ ਐਂਡੀ ਮੱਰੇ ਅੱਗੇ ਵਧਣ ਵਿਚ ਸਫਲ ਰਹੇ। ਮੇਦਵੇਦੇਵ ਨੇ ਫਰੇਡਰਿਕੋ ਡੇਲਬੋਨਿਸ ਨੂੰ 6-1, 6-2, 6-4 ਨਾਲ, ਜਦੋਂਕਿ ਮੱਰੇ ਨੇ ਯੋਸ਼ਿਹਿਤੋ ਨਿਸ਼ਯੋਕਾ ਖ਼ਿਲਾਫ ਪਹਿਲੇ ਦੋ ਸੈਂਟ ਗਵਾਉਣ ਅਤੇ 2 ਮੈਚ ਪੁਆਇੰਟ ਬਚਾਉਣ ਦੇ ਬਾਅਦ 4-6, 4-6, 7-6 (5), 7-6 (4), 6-4 ਨਾਲ ਜਿੱਤ ਦਰਜ ਕੀਤੀ। ਆਸਟਰੀਆ ਦੇ ਦੂਜਾ ਦਰਜਾ ਪ੍ਰਾਪਤ ਡੋਮਿਨਿਕ ਥੀਮ ਨੇ ਸਪੇਨ ਦੇ ਜਾਮ ਮੁਨਾਰ ਦੇ ਮੈਚ  ਦੇ ਵਿਚੋਂ ਹੱਟ ਜਾਣ ਕਾਰਨ ਅਗਲੇ ਦੌਰ ਵਿਚ ਜਗ੍ਹਾ ਬਣਾਈ। ਉਦੋਂ ਥੀਮ 7-6 (6), 6-3 ਨਾਲ ਅੱਗੇ ਚੱਲ ਰਹੇ ਸਨ।

ਅਮਰੀਕਾ ਦੇ ਸੈਮ ਕਵੇਰੀ ਨੂੰ ਹਾਲਾਂਕਿ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ। ਉਨ੍ਹਾਂ ਨੂੰ ਆਂਦਰੇ ਕੁਜਨੇਤਸੋਵ ਨੇ 6-4, 7-5 (6), 6-2 ਨਾਲ ਹਰਾਇਆ। ਇਸ ਦੌਰਾਨ ਬੀਬੀ ਵਰਗ ਵਿਚ ਸਾਬਕਾ ਚੈਂਪੀਅਨ ਸਲੋਨੀ ਸਟੀਫਨਸ ਵੱਲੋਂ ਰੋਮਾਨੀਆ ਦੀ ਮਿਹੇਲਾ ਬੁਜਾਰਨੇਸਕੂ ਨੂੰ 6-3, 6-3 ਨਾਲ ਹਰਾ ਕੇ ਆਪਣੇ ਅਭਿਆਨ ਦੀ ਸ਼ੁਰੁਆਤ ਕੀਤੀ। ਸਟੀਫਨਸ ਨੇ 2017 ਵਿਚ ਇੱਥੇ ਖ਼ਿਤਾਬ ਜਿੱਤਿਆ ਸੀ ਪਰ ਅਜੇ ਉਹ ਵਿਸ਼ਵ ਰੈਂਕਿੰਗ ਵਿਚ 83ਵੇਂ ਨੰਬਰ ਉੱਤੇ ਹੈ ਅਤੇ ਇੱਥੇ ਉਨ੍ਹਾਂ ਨੂੰ 26ਵਾਂ ਦਰਜਾ ਦਿੱਤਾ ਗਿਆ ਹੈ। ਪੁਰਸ਼ ਵਰਗ ਵਿਚ ਵਾਈਲਡ ਕਾਰਡ ਨਾਲ ਪਰਵੇਸ਼ ਪਾਉਣ ਵਾਲੇ ਜੇਜੇ ਵੋਲਫਨੇ 29ਵਾਂ ਦਰਜਾ ਪ੍ਰਾਪਤ ਗੁਇਡੋ ਪੇੱਲਾ ਨੂੰ 6-2, 0-6, 6-3, 6-3 ਨਾਲ ਹਰਾਕੇ ਉਲਟਫੇਰ ਕੀਤਾ। ਪੁਰਸ਼ ਵਰਗ ਵਿਚ ਹੀ 6ਵਾਂ ਦਰਜਾ ਪ੍ਰਾਪਤ ਮਾਟੇਯੋ ਬੇਰੇਟਿਨੀ, 8ਵਾਂ ਦਰਜਾ ਪ੍ਰਾਪਤ ਰਾਬਰਟ ਬਾਤੀਸਤਾ ਆਗੁਟ, 10ਵਾਂ ਦਰਜਾ ਪ੍ਰਾਪਤ ਆਂਦਰੇਈ ਰੂਬਲੇਵ, 11ਵਾਂ ਦਰਜਾ ਪ੍ਰਾਪਤ ਕਾਰੇਨ ਕਚਨੋਵ, 14ਵਾਂ ਦਰਜਾ ਪ੍ਰਾਪਤ ਗਰਿਗੋਰ ਦਿਮਿਤਰੋਵ, 15ਵਾਂ ਦਰਜਾ ਪ੍ਰਾਪਤ ਫੈਲਿਕਸ ਆਗੁਰ ਅਲਿਸਾਮੇ ਅਤੇ ਅਨੁਭਵੀ ਮਾਰਿਨ ਸਿਲਿਚ ਵੀ ਅਗਲੇ ਦੌਰ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੇ।


cherry

Content Editor

Related News