US OPEN 'ਚ ਦਰਸ਼ਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਨਹੀਂ, ਸਟੇਡੀਅਮ ਭਰੇ ਰਹਿਣ ਦੀ ਉਮੀਦ
Thursday, Aug 26, 2021 - 08:58 PM (IST)
ਨਿਊਯਾਰਕ- ਦਰਸ਼ਕਾਂ ਦੇ ਲਈ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ US OPEN ਟੈਨਿਸ ਟੂਰਨਾਮੈਂਟ ਦੇ ਮੈਚਾਂ ਦੇ ਦੌਰਾਨ ਮਾਸਕ ਪਾਉਣ ਜਾਂ ਟੀਕਾਕਰਨ ਦਾ ਸਬੂਤ ਪੇਸ਼ ਕਰਨਾ ਜ਼ਰੂਰੀ ਨਹੀਂ ਹੋਵੇਗਾ। ਕੋਰੋਨਾ ਵਾਇਰਸ ਦੇ ਕਾਰਨ ਇਕ ਸਾਲ ਪਹਿਲਾਂ ਯੂ. ਐੱਸ. ਓਪਨ ਦਾ ਆਯੋਜਨ ਦਰਸ਼ਕਾਂ ਦੇ ਬਿਨਾਂ ਕੀਤਾ ਗਿਆ ਸੀ ਪਰ ਇਸ ਵਾਰ ਸਟੇਡੀਅਮ ਖਚਾਖਚ ਭਰੇ ਰਹਿਣ ਦੀ ਉਮੀਦ ਹੈ।
ਇਹ ਖ਼ਬਰ ਪੜ੍ਹੋ- ENG v IND : ਰੂਟ ਨੇ ਹਾਸਲ ਕੀਤੀ ਇਹ ਉਪਲੱਬਧੀ, ਤੋੜਿਆ ਇਸ ਖਿਡਾਰੀ ਦਾ ਰਿਕਾਰਡ
ਅਮਰੀਕੀ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਡੀਕਲ ਗਰੁੱਪ ਦੇ ਮੈਂਬਰ ਡਾਂ. ਬ੍ਰਾਇਨ ਹੇਨਲਾਈਨ ਨੇ ਕਿਹਾ ਕਿ ਸਾਡਾ ਟੀਚਾ ਕੋਵਿਡ ਦੇ ਸਾਰੇ ਮਾਮਲਿਆਂ ਨੂੰ ਰੋਕਣਾ ਨਹੀਂ ਹੈ। ਹੁਣ ਕੋਵਿਡ ਦਾ ਪ੍ਰਕੋਪ ਨਹੀਂ ਹੈ, ਜੋ ਸਾਨੂੰ ਕਿਸੇ ਕਿਸਮ ਦਾ ਪਛਤਾਵਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਵੀ ਲੋਕਾਂ ਦੀ ਭਲਾਈ ਦੇ ਵਾਰੇ 'ਚ ਸੋਚ ਰਹੇ ਹਾਂ। ਜਿਨ੍ਹਾਂ ਲੋਕਾਂ ਦਾ ਟੀਕਾਕਰਨ ਨਹੀਂ ਹੋਇਆ ਹੈ ਉਨ੍ਹਾਂ ਨੂੰ ਅਸਲ 'ਚ ਮਾਸਕ ਪਾਉਣਾ ਚਾਹੀਦਾ ਹੈ, ਹਾਲਾਂਕਿ ਅਸੀਂ ਉਨ੍ਹਾਂ ਨੂੰ ਇਸਦੇ ਲਈ ਮਜ਼ਬੂਰ ਨਹੀਂ ਕਰਾਂਗੇ। ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਦਾ ਟੀਕਾਕਰਨ ਹੋ ਗਿਆ ਹੈ ਉਨ੍ਹਾਂ 'ਚੋਂ ਵੀ ਕੁਝ ਮਾਸਕ ਪਾਉਣਗੇ।
ਇਹ ਖ਼ਬਰ ਪੜ੍ਹੋ- ENG v IND : ਇੰਗਲੈਂਡ ਨੇ ਭਾਰਤ 'ਤੇ ਬਣਾਈ 207 ਦੌੜਾਂ ਦੀ ਬੜ੍ਹਤ, ਸਕੋਰ 285/2
ਸਾਲ ਦਾ ਆਖਰੀ ਗ੍ਰੈਂਡ ਸਲੈਮ ਸੋਮਵਾਰ ਤੋਂ ਨਿਊਯਾਰਕ 'ਚ ਸ਼ੁਰੂ ਹੋਵੇਗਾ। ਅਮਰੀਕਾ ਵਿਚ ਕੋਵਿਡ-19 ਦੇ ਨਵੇਂ ਮਾਮਲੇ ਲਗਭਗ 150,000 ਪ੍ਰਤੀਦਿਨ 'ਤੇ ਪਹੁੰਚ ਗਏ ਹਨ ਜੋ ਜਨਵਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਵਿਚ ਡੈਲਟਾ ਕਿਸਮ ਨਾਲ ਜੁੜੇ ਮਾਮਲੇ ਜ਼ਿਆਦਾ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।