ਯੂ. ਐੱਸ. ਓਪਨ : ਦਿਵਿਜ ਸ਼ਰਣ ਗ੍ਰੈਂਡਸਲੈਮ ਡਬਲਜ਼ ਦੇ ਪਹਿਲੇ ਦੌਰ ’ਚ ਹਾਰੇ
Friday, Aug 30, 2019 - 04:32 PM (IST)

ਨਿਊਯਾਰਕ : ਭਾਰਤ ਦੇ ਦਿਵਿਜ ਸ਼ਰਣ ਅਤੇ ਮੰਗੋਲੀਆ ਦੇ ਹਿਊਗੋ ਨੀਸ ਦੀ ਜੋੜੀ ਸਪੇਨ ਦੇ ਰਾਬਰਟਰ ਕਾਰਬੇਲਸ ਬੇਈਨਾ ਅਤੇ ਅਰਜਨਟੀਨਾ ਦੇ ਫੇਡਰਿਕਾ ਡੇਲਬੋਨਿਸ ਦੀ ਜੋੜੀ ਹੱਥੋਂ 4-6 ਨਾਲ ਹਾਰ ਕੇ ਸਾਲ ਦੇ ਆਖਰੀ ਗ੍ਰੈਂਡਸਲੈਮ ਯੂ. ਐੱਸ. ਓਪਨ ਦੇ ਡਬਲਜ਼ ਮੁਕਾਬਲੇ ਦੇ ਪਹਿਲੇ ਦੌਰ ’ਚੋਂ ਬਾਹਰ ਹੋ ਗਈ। 1 ਘੰਟੇ 12 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿਚ ਕਾਰਬੇਲਸ ਅਤੇ ਡੇਲਬੋਨਿਸ ਦੀ ਜੋੜੀ ਦਿਵਿਜ ਅਤੇ ਨੀਸ ਦੀ ਜੋੜੀ ’ਤੇ ਭਾਰੀ ਪਈ। ਉਨ੍ਹਾਂ ਨੂੰ ਲਗਾਤਾਰ ਸੈੱਟਾਂ ਵਿਚ ਹਰਾਇਆ। ਪਹਿਲੇ ਰਾਊਂਡ ਵਿਚ ਹਾਰਨ ਦੇ ਬਾਵਜੂਦ ਸ਼ਰਣ ਅਤੇ ਨੀਸ ਨੂੰ 52 ਏ. ਟੀ. ਪੀ. ਅੰਕ ਅਤੇ 17000 ਡਾਲਰ ਮਿਲੇ।