ਅਮਰੀਕੀ ਗਰੈਂਡਸਲੈਮ ਚੈਂਪੀਅਨ ਸਪੀਅਰਜ਼ 'ਤੇ ਡੋਪਿੰਗ ਮਾਮਲੇ 'ਚ ਲੱਗੀ ਪਾਬੰਦੀ

Thursday, Feb 06, 2020 - 12:35 PM (IST)

ਅਮਰੀਕੀ ਗਰੈਂਡਸਲੈਮ ਚੈਂਪੀਅਨ ਸਪੀਅਰਜ਼ 'ਤੇ ਡੋਪਿੰਗ ਮਾਮਲੇ 'ਚ ਲੱਗੀ ਪਾਬੰਦੀ

ਸਪੋਰਟਸ ਡੈਸਕ— ਸਾਬਕਾ ਆਸਟਰੇਲੀਆਈ ਓਪਨ ਮਿਕਸ ਡਬਲਜ਼ ਚੈਂਪੀਅਨ ਅਮਰੀਕਾ ਦੀ ਐਬੀਗੈਲ ਸਪੀਅਰਜ਼ 'ਤੇ ਡੋਪ ਟੈਸਟ 'ਚ ਫੇਲ ਰਹਿਣ ਦੇ ਕਾਰਨ 22 ਮਹੀਨਿਆਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। 38 ਸਾਲ ਦੀ ਸਪੀਅਰਜ਼ ਨੂੰ ਅਮਰੀਕੀ ਓਪਨ 2019 'ਚ ਪਾਬੰਧਿਤ ਪ੍ਰੇਸਟਰੋਨ ਅਤੇ ਟੈਸਟੋਸਟੇਰੋਨ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ।

PunjabKesariਉਨ੍ਹਾਂ ਤੇ ਲੱਗੀ ਇਹ ਪਾਬੰਦੀ 7 ਨਵੰਬਰ 2019 ਤੋਂ 6 ਸਤੰਬਰ 2021 ਤੱਕ ਚਲੇਗੀ। ਸਪੀਅਰਜ਼ ਆਪਣੇ ਟੈਨਿਸ ਕਰੀਅਰ 'ਚ ਹੁਣ ਤਕ 21 ਡਬਲਜ਼ ਖਿਤਾਬ ਜਿੱਤ ਚੁੱਕੀ ਹਨ।


Related News