ਹੁਣ ਤਕ ਸਿਰਫ 6 ਦੇਸ਼ ਹੀ ਜਿੱਤ ਚੁੱਕੇ ਹਨ ਵਿਸ਼ਵ ਕੱਪ, ਦੇਖੋਂ ਪੂਰੀ ਲਿਸਟ

07/15/2019 4:21:38 AM

ਲੰਡਨ- ਇੰਗਲੈਂਡ ਨੇ ਰੋਮਾਂਚ ਦੀ ਚੋਟੀ 'ਤੇ ਪਹੁੰਚੇ ਵਿਸ਼ਵ ਕੱਪ ਫਾਈਨਲ ਵਿਚ ਐਤਵਾਰ ਨੂੰ ਇੱਥੇ ਮੈਚ ਤੇ ਸੁਪਰ ਓਵਰ ਦੇ 'ਟਾਈ' ਰਹਿਣ ਤੋਂ ਬਾਅਦ ਨਿਊਜ਼ੀਲੈਂਡ 'ਤੇ 'ਬਾਊਂਡਰੀਆਂ' ਦੇ ਦਮ 'ਤੇ ਪਾਰ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਮੈਚ ਪਹਿਲਾਂ ਟਾਈ ਰਿਹਾ ਤੇ ਫਿਰ ਸੁਪਰ ਓਵਰ ਵਿਚ ਵੀ ਦੋਵਾਂ ਟੀਮਾਂ ਨੇ ਇਕ ਬਰਾਬਰ ਦੌੜਾਂ ਬਣਾਈਆਂ। ਇਸ ਤੋਂ ਬਾਅਦ ਫੈਸਲਾ 'ਬਾਊਂਡਰੀਆਂ' ਨਾਲ ਕੀਤਾ ਗਿਆ। ਮੇਜ਼ਬਾਨ ਤੇ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੇ ਵੱਧ 'ਬਾਊਂਡਰੀਆਂ' ਲਾਈਆਂ ਸਨ ਤੇ ਆਖਿਰ ਵਿਚ 1975 ਤੋਂ ਚੱਲਿਆ ਆ ਰਿਹਾ ਉਸਦਾ ਖਿਤਾਬ ਦਾ ਇੰਤਜ਼ਾਰ ਖਤਮ ਹੋ ਗਿਆ।
ਇਸ ਤੋਂ ਪਹਿਲਾਂ ਸਿਰਫ ਪੰਜ ਹੀ ਟੀਮਾਂ ਨੇ ਵਿਸ਼ਵ ਕੱਪ ਜਿੱਤਿਆ ਸੀ। ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ 1975 'ਚ ਹੋਈ, ਇਸ ਤੋਂ ਪਹਿਲਾਂ ਸਿਰਫ ਵੈਸਟਇੰਡੀਜ਼, ਭਾਰਤ, ਆਸਟਰੇਲੀਆ, ਪਾਕਿਸਤਾਨ ਤੇ ਸ਼੍ਰੀਲੰਕਾ ਦੀ ਟੀਮਾਂ ਹੀ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਸਕੀਆਂ ਹਨ। 
ਇਹ ਹਨ 1975 ਤੋਂ ਲੈ ਕੇ ਹੁਣ ਤਕ ਕ੍ਰਿਕਟ ਵਿਸ਼ਵ ਕੱਪ ਦੇ ਨਤੀਜੇ—
1975 ਵੈਸਟਇੰਡੀਜ਼ (ਚੈਂਪੀਅਨ), ਆਸਟਰੇਲੀਆ (ਰਨਰਸ-ਅਪ)
1979 ਵੈਸਟਇੰਡੀਜ਼ (ਚੈਂਪੀਅਨ), ਇੰਗਲੈਂਡ (ਰਨਰਸ-ਅਪ)
1983 ਭਾਰਤ (ਚੈਂਪੀਅਨ), ਵੈਸਟਇੰਡੀਜ਼ (ਰਨਰਸ-ਅਪ)
1987 ਆਸਟਰੇਲੀਆ (ਚੈਂਪੀਅਨ), ਇੰਗਲੈਂਡ (ਰਨਰਸ-ਅਪ)
1992 ਪਾਕਿਸਤਾਨ (ਚੈਂਪੀਅਨ), ਇੰਗਲੈਂਡ (ਰਨਰਸ-ਅਪ)
1996 ਸ਼੍ਰੀਲੰਕਾ (ਚੈਂਪੀਅਨ), ਆਸਟਰੇਲੀਆ (ਰਨਰਸ-ਅਪ)
1999 ਆਸਟਰੇਲੀਆ (ਚੈਂਪੀਅਨ), ਪਾਕਿਸਤਾਨ (ਰਨਰਸ-ਅਪ)
2003 ਆਸਟਰੇਲੀਆ (ਚੈਂਪੀਅਨ), ਭਾਰਤ (ਰਨਰਸ-ਅਪ)
2007 ਆਸਟਰੇਲੀਆ (ਚੈਂਪੀਅਨ), ਸ਼੍ਰੀਲੰਕਾ (ਰਨਰਸ-ਅਪ)
2011 ਭਾਰਤ (ਚੈਂਪੀਅਨ), ਸ਼੍ਰੀਲੰਕਾ (ਰਨਰਸ-ਅਪ)
2015 ਆਸਟਰੇਲੀਆ (ਚੈਂਪੀਅਨ), ਨਿਊਜ਼ੀਲੈਂਡ (ਰਨਰਸ-ਅਪ)
2019 ਇੰਗਲੈਂਡ (ਚੈਂਪੀਅਨ), ਨਿਊਜ਼ੀਲੈਂਡ (ਰਨਰਸ-ਅਪ)
ਵਿਸ਼ਵ ਕੱਪ ਦੇ ਇਤਿਹਾਸ 'ਚ 23 ਸਾਲ ਬਾਅਦ ਨਵਾਂ ਵਿਸ਼ਵ ਚੈਂਪੀਅਨ ਦੇਖਣ ਨੂੰ ਮਿਲਿਆ ਹੈ। ਆਖਰੀ ਵਾਰ ਸ਼੍ਰੀਲੰਕਾ ਨੇ 1996 ਦੇ ਵਿਸ਼ਵ ਕੱਪ 'ਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। 1996 ਤੋਂ ਬਾਅਦ ਆਸਟਰੇਲੀਆ ਨੇ 4 ਵਾਰ ਵਿਸ਼ਵ ਕੱਪ ਜਿੱਤਿਆ, ਜੋ 1987 'ਚ ਵੀ ਇਕ ਵਾਰ ਵਿਸ਼ਵ ਕੱਪ ਜਿੱਤਿਆ ਸੀ। 2011 ਵਿਸ਼ਵ ਕੱਪ 'ਚ ਭਾਰਤ ਨੇ ਆਪਣੇ ਦੂਜੇ ਖਿਤਾਬ 'ਤੇ ਕਬਜ਼ਾ ਕੀਤਾ ਸੀ। ਇਸ ਤੋਂ ਪਹਿਲਾਂ ਉਹ 1983 'ਚ ਵਿਸ਼ਵ ਚੈਂਪੀਅਨ ਬਣਿਆ ਸੀ।


Gurdeep Singh

Content Editor

Related News