ਉਨਮੁਕਤ ਚੰਦ ਨੇ ਅਮਰੀਕਾ ’ਚ ਕ੍ਰਿਕਟ ਖੇਡਣ ਦੇ ਪਾਕਿ ਖਿਡਾਰੀ ਦੇ ਦਾਅਵੇ ’ਤੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ

Monday, May 10, 2021 - 10:37 AM (IST)

ਉਨਮੁਕਤ ਚੰਦ ਨੇ ਅਮਰੀਕਾ ’ਚ ਕ੍ਰਿਕਟ ਖੇਡਣ ਦੇ ਪਾਕਿ ਖਿਡਾਰੀ ਦੇ ਦਾਅਵੇ ’ਤੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ

ਨਵੀਂ ਦਿੱਲੀ— ਸਾਬਕਾ ਭਾਰਤੀ ਅੰਡਰ-19 ਕਪਤਾਨ ਉਨਮੁਕਤ ਚੰਦ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਉਹ ਅਮਰੀਕਾ ’ਚ ਆਪਣੇ ਕਰੀਅਰ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਦਰਅਸਲ ਸਾਬਕਾ ਪਾਕਿ ਕ੍ਰਿਕਟਰ ਸਾਮੀ ਅਸਲਮ ਨੇ ਇਕ ਇੰਟਰਵਿਊ ’ਚ ਖ਼ੁਲਾਸਾ ਕੀਤਾ ਸੀ ਕਿ ਤਿੰਨ ਭਾਰਤੀ ਕ੍ਰਿਕਟਰ ਨਵੀਂ ਟੀ-20 ਲੀਗ ਖੇਡਣ ਅਮਰੀਕਾ ਪਹੁੰਚ ਗਏ ਹਨ ਜਿਨ੍ਹਾਂ ’ਚੋਂ ਇਕ ਉਨਮੁਕਤ ਚੰਦ ਹਨ। ਉਨਮੁਕਤ ਨੇ ਕਿਹਾ ਕਿ ਉਹ ਅਮਰੀਕਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਉਨ੍ਹਾਂ ਕਿਹਾ ਕਿ ਯਕੀਨੀ ਤੌਰ ’ਤੇ ਜਦੋਂ ਉਹ ਉੱਥੇ ਗਏ ਸਨ ਤਾਂ ਸਿਰਫ਼ ਅਭਿਆਸ ਕਰਨ ਗਏ ਸਨ ਤੇ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਕਰਾਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਕੋਹਲੀ ਦੀ ਅਪੀਲ ’ਤੇ ਚਾਹਲ ਨੇ ਦਿੱਤਾ ਆਪਣਾ ਯੋਗਦਾਨ, ਦਾਨ ਕੀਤੀ ਇੰਨੀ ਰਕਮ

ਬੀ. ਸੀ. ਸੀ. ਆਈ. ਦੇ ਨਿਯਮ ਨਹੀਂ ਦਿੰਦੇ ਇਜਾਜ਼ਤ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਿਯਮ ਕਰਾਰਬੱਧ ਜਾਂ ਗ਼ੈਰ ਕਰਾਰਬੱਧ ਕਿਸੇ ਵੀ ਭਾਰਤੀ ਖਿਡਾਰੀ ਨੂੰ ਸੰਨਿਆਸ ਦਾ ਐਲਾਨ ਕਰਨ ਤੋਂ ਪਹਿਲਾਂ ਦੇਸ਼ ਦੇ ਬਾਹਰ ਕਿਸੇ ਵੀ ਤਰ੍ਹਾਂ ਦੀ ਫ਼੍ਰੈਂਚਾਈਜ਼ੀ ਕ੍ਰਿਕਟ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਯੁਵਰਾਜ ਸਿੰਘ ਨੂੰ ਵਿਦੇਸ਼ੀ ਟੀ-20 ਲੀਗ ’ਚ ਖੇਡਣ ਲਈ ਸੰਨਿਆਸ ਲੈਣਾ ਪਿਆ, ਜਦਕਿ ਹਰਭਜਨ ਜਿਹੇ ਖਿਡਾਰੀ ਨੂੰ ਦਿ ਹੰਡ੍ਰੇਡ ਡ੍ਰਾਫ਼ਟ ਤੋਂ ਆਪਣਾ ਨਾਂ ਵਾਪਸ ਲੈਣਾ ਪਿਆ ਸੀ। 
ਇਹ ਵੀ ਪੜ੍ਹੋ : ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਾ ’ਚ ਸ਼ਿਫ਼ਟ ਹੋਣ ਵਾਲੇ ਸਾਬਕਾ ਪਾਕਿ ਕ੍ਰਿਕਟਰ ਸਾਮੀ ਅਸਲਮ ਨੇ ਕਿਹਾ ਸੀ ਕਿ ਮੇਜਰ ਕ੍ਰਿਕਟ ਲੀਗ ਲਈ ਅਮਰੀਕੀ ਕ੍ਰਿਕਟ ਪ੍ਰਸ਼ਾਸਨ ਕਈ ਵਿਦੇਸ਼ੀ ਕ੍ਰਿਕਟਰਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਸਲਮ ਨੇ ਕਿਹਾ ਸੀ ਕਿ ਹਾਲ ਹੀ ’ਚ 30 ਤੋਂ 40 ਵਿਦੇਸ਼ੀ ਖਿਡਾਰੀ ਅਮਰੀਕਾ ਆਏ ਹਨ, ਜਿਨ੍ਹਾਂ ’ਚੋਂ ਭਾਰਤ ਦੇ ਘਰੇਲੂ ਖਿਡਾਰੀ ਉਨਮੁਕਤ ਚੰਦ, ਸਮਿਤ ਪਾਟਿਲ ਤੇ ਹਰਮੀਤ ਸਿੰਘ ਜਿਹੇ ਸਟਾਰ ਖਿਡਾਰੀ ਵੀ ਸ਼ਾਮਲ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News