ਕ੍ਰਿਕਟਰ ਉਨਮੁਕਤ ਚੰਦ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

Monday, Nov 22, 2021 - 12:00 PM (IST)

ਕ੍ਰਿਕਟਰ ਉਨਮੁਕਤ ਚੰਦ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਖਿਡਾਰੀ ਤੇ ਅੰਡਰ-19 ਵਿਸ਼ਵ ਕੱਪ ਦੇ ਜੇਤੂ ਕਪਤਾਨ ਉਨਮੁਕਤ ਚੰਦ ਐਤਵਾਰ 21 ਨਵੰਬਰ ਨੂੰ ਨਿਊਟ੍ਰੀਅਨਿਸਟ ਤੇ ਫਿਟਨੈਸ ਟ੍ਰੇਨਰ ਸਿਮਰਨ ਖੋਸਲਾ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਗਏ। ਇਸ 28 ਸਾਲਾ ਕ੍ਰਿਕਟਰ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਰਿਕਾਰਡ

ਉਨਮੁਕਤ ਨੇ ਟਵਿੱਟਰ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਅੱਜ ਅਸੀਂ ਹਮੇਸ਼ਾ ਲਈ ਇਕ ਹੋਣ ਦਾ ਫ਼ੈਸਲਾ ਕੀਤਾ ਹੈ। ਇਸ 'ਤੇ ਉਨਮੁਕਤ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉਨਮੁਕਤ ਤੇ ਸਿਮਰਨ ਦੇ ਵਿਆਹ 'ਚ ਕਰੀਬੀ ਦੋਸਤ ਤੇ ਪਰਿਵਾਰ ਦੇ ਮੈਂਬਰ ਹੀ ਸ਼ਾਮਲ ਹੋਏ ਸਨ। ਇਸ ਤੋਂ ਕੁਝ ਦਿਨ ਪਹਿਲਾਂ ਸਿਮਰਨ ਨੇ ਦੱਸਿਆ ਸੀ ਕਿ ਉਹ ਆਪਣੇ ਪਿਆਰ ਨਾਲ ਵਿਆਹ ਕਰ ਰਹੀ ਹੈ ਤੇ ਆਪਣੇ ਤਿੰਨ ਸਾਲ ਦੇ ਰਿਸ਼ਤੇ ਨੂੰ ਅੱਗੇ ਵਧਾ ਰਹੀ ਹੈ।

ਉਨਮੁਕਤ ਦੀ ਗੱਲ ਕਰੀਏ ਤਾਂ ਉਹ ਅੰਡਰ-19 ਪੱਧਰ 'ਤੇ ਦਿੱਲੀ 'ਚ ਘਰੇਲੂ ਕ੍ਰਿਕਟ ਤੇ ਕੁਝ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਫ੍ਰੈਂਚਾਈਜ਼ੀਆਂ ਲਈ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਭਾਰਤੀ ਕ੍ਰਿਕਟ ਤੋਂ ਅਗਸਤ 'ਚ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਹ ਮੁਸ਼ਕਲ ਫ਼ੈਸਲਾ ਹੈ ਪਰ ਮੇਰੇ ਲਈ ਮਹੱਤਵਪੂਰਨ ਹੈ। ਉਨਮੁਕਤ ਨੇ ਟੀਮ ਇੰਡੀਆ ਲਈ ਨਹੀਂ ਖੇਡਿਆ ਹੈ ਤੇ ਉਹ ਬਿਹਤਰ ਭਵਿੱਖ ਦੀ ਭਾਲ 'ਚ ਅਮਰੀਕਾ ਚਲੇ ਗਏ ਹਨ। ਉਹ ਪਹਿਲੇ ਭਾਰਤੀ ਹਨ ਜੋ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) 'ਚ ਖੇਡਣਗੇ ਤੇ ਮੈਲਬੋਰਨ ਰੇਨੇਗੇਡਸ ਨੇ 2021-22 ਐਡੀਸ਼ਨ ਲਈ ਉਨ੍ਹਾਂ ਨੂੰ ਸਾਈਨ ਕੀਤਾ ਹੈ। 

PunjabKesari

PunjabKesari

PunjabKesari

ਇਹ ਵੀ ਪੜ੍ਹੋ : ਨਿਊਜ਼ੀਲੈਂਡ 'ਤੇ ਜਿੱਤ ਤੋਂ ਬਾਅਦ ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਦਿੱਤਾ ਵੱਡਾ ਬਿਆਨ

ਨੋਟ  : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News