ਦਿੱਲੀ ਦੀ ਆਂਧਰਾ ''ਤੇ ਜਿੱਤ ''ਚ ਚਮਕੇ ਉਨਮੁਕਤ ਤੇ ਭਾਟੀ

Wednesday, Feb 27, 2019 - 11:44 PM (IST)

ਦਿੱਲੀ ਦੀ ਆਂਧਰਾ ''ਤੇ ਜਿੱਤ ''ਚ ਚਮਕੇ ਉਨਮੁਕਤ ਤੇ ਭਾਟੀ

ਮੁਲਾਪਾਡੂ- ਸਲਾਮੀ ਬੱਲੇਬਾਜ਼ ਉਨਮੁਕਤ ਚੰਦ ਦੇ ਸ਼ਾਨਦਾਰ ਅਰਧ-ਸੈਂਕੜੇ ਅਤੇ ਤੇਜ਼ ਗੇਂਦਬਾਜ਼ ਸੁਬੋਧ ਭਾਟੀ ਦੀਆਂ 4 ਵਿਕਟਾਂ ਦੀ ਮਦਦ ਨਾਲ ਦਿੱਲੀ ਨੇ ਇਥੇ ਆਂਧਰਾ ਨੂੰ 32 ਦੌੜਾਂ ਨਾਲ ਹਰਾ ਕੇ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਗਰੁੱਪ-ਏ ਵਿਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ।  ਉਨਮੁਕਤ ਨੇ 35 ਗੇਂਦਾਂ 'ਤੇ 4 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ। ਉਸ ਦੇ ਇਲਾਵਾ ਲਲਿਤ ਯਾਦਵ ਨੇ 31 ਅਤੇ ਧਰੁਵ ਸ਼ੋਰੇ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਇਸ ਨਾਲ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ 'ਤੇ 170 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।   ਇਸ ਦੇ ਜਵਾਬ ਵਿਚ ਆਂਧਰਾ ਦੀ ਟੀਮ 19.3 ਓਵਰ ਵਿਚ 143 ਦੌੜਾਂ 'ਤੇ ਆਊਟ ਹੋ ਗਈ। ਉਸ ਵਲੋਂ ਅਸ਼ਵਿਨ ਹੇਬਾਰ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਦਿੱਲੀ ਲਈ ਭਾਟੀ ਨੇ 27 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਅਤੇ ਲਲਿਤ ਯਾਦਵ ਨੇ 2-2 ਵਿਕਟਾਂ ਲੈ ਕੇ ਉਸ ਦਾ ਚੰਗਾ ਸਾਥ ਦਿੱਤਾ। ਉਧਰ ਝਾਰਖੰਡ ਨੇ ਇਹ ਹੋਰ ਮੈਚ ਵਿਚ ਨਾਗਾਲੈਂਡ ਨੂੰ 54 ਦੌੜਾਂ ਨਾਲ ਹਰਾ ਕੇ ਚੌਥੀ ਜਿੱਤ ਦਰਜ ਕੀਤੀ। ਉਥੇ ਗਰੁੱਪ-ਏ ਦੇ ਇਕ ਹੋਰ ਮੈਚ ਵਿਚ ਕੇਰਲ ਨੇ ਜੰਮੂ-ਕਸ਼ਮੀਰ ਨੂੰ 94 ਦੌੜਾਂ ਨਾਲ ਕਰਾਰੀ ਹਾਰ ਦਿੱਤੀ।
 


author

Gurdeep Singh

Content Editor

Related News