ਇਰ ਵਾਰ ਫਿਰ ਦਿੱਖਿਆ ਗੇਲ ਦਾ ਤੂਫਾਨ, 122 ਦੌੜਾਂ ਦੀ ਪਾਰੀ 'ਚ ਲਾਏ 12 ਛੱਕੇ

07/30/2019 11:27:23 AM

ਸਪੋਰਟਸ ਡੈਸਕ— ਵਰਲਡ ਕ੍ਰਿਕਟ 'ਚ ਟੀ20 ਫਾਰਮੇਟ ਦੇ ਯੂਨੀਵਰਸਲ ਬਾਸ ਬਾਸ ਦੇ ਨਾਂ ਨਾਲ ਪਹਿਚਾਣੇ ਬਣਾਉਣ ਵਾਲੇ ਕ੍ਰਿਸ ਗੇਲ ਦਾ ਇਹ ਤੂਫਾਨ ਕਨਾਡਾ 'ਚ ਖੇਡੀ ਜਾ ਰਹੀ ਗਲੋਬਲ ਕਨਾਡਾ ਟੀ20 ਲੀਗ 'ਚ ਦੇਖਣ ਨੂੰ ਮਿਲੀਆ। ਟੀ20 ਕ੍ਰਿਕੇਟ ਦੇ ਬਾਦਸ਼ਾਹ ਖਿਡਾਰੀ ਕ੍ਰਿਸ ਗੇਲ ਨੇ ਇਕ ਵਾਰ ਫਿਰ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਕ੍ਰਿਕਟ ਦੇ ਯੂਨੀਵਰਸਲ ਬਾਸ ਕਿਉਂ ਹਨ। ਬੀਤੇ ਦਿਨ ਸੋਮਵਾਰ ਨੂੰ ਗਲੋਬਲ ਕਨਾਡਾ ਟੀ20 ਲੀਗ ਦੇ ਦੂਜੇ ਸੀਜਨ 'ਚ ਕ੍ਰਿਸ ਗੇਲ ਦਾ ਅਜਿਹਾ ਤੂਫਾਨ ਆਇਆ ਕਿ ਵਿਰੋਧੀ ਟੀਮ ਮਾਂਟਰੀਅਲ ਟਾਈਗਰਜ਼ ਦੇ ਗੇਂਦਬਾਜ਼ਾਂ ਦੀ ਸ਼ਾਮਤ ਆ ਗਈ ਤੇ ਗੇਲ ਨੇ ਆਪਣੀ ਸਿਰਫ਼ 54 ਗੇਂਦਾਂ ਦਾ ਸਾਹਮਣਾ ਕਰਦੇ ਹੋਏ 122 ਦੌੜਾਂ ਦੀ ਇਕ ਧਮਾਕੇਦਾਰੀ ਪਾਰੀ ਖੇਡੀ।PunjabKesariਗੇਲ ਦੀ ਇਸ ਧਮਾਕੇਦਾਰ 122 ਦੌੜ ਦੀ ਪਾਰੀ 'ਚ ਉਨ੍ਹਾਂ ਨੇ 12 ਛੱਕੇ ਤੇ 7 ਚੌਕੇ ਵੀ ਲਗਾਏ। ਇਸ ਪਾਰੀ 'ਚ ਗੇਲ ਨੇ 122 ਦੌੜਾਂ ਬਣਾ ਕੇ ਆਪਣੇ ਟੀ20 ਕਰੀਅਰ ਦਾ 21ਵਾਂ ਸੈਕੜਾਂ ਲਾਇਆ। ਗੇਲ ਦੀ ਇਸ ਤੂਫਾਨੀ ਪਾਰੀ ਦੀ ਬਦੌਲਤ ਵੈਨਕੌਵਰ ਨਾਈਟ ਨੇ ਮਾਂਟਰੀਅਲ ਟਾਈਗਰਜ਼ ਦੇ ਖਿਲਾਫ ਨਿਰਧਾਰਤ 20 ਓਵਰ 'ਚ 3 ਵਿਕਟ ਗੁਆ ਕੇ 276 ਦੌੜਾਂ ਦਾ ਵਿਸ਼ਾਲ ਟੀਚਾ ਖੜਾ ਕੀਤਾ। ਹਾਲਾਂਕਿ ਖ਼ਰਾਬ ਮੌਸਮ ਦੇ ਕਾਰਨ 'ਚ ਦੀ ਦੂਜੀ ਪਾਰੀ ਨਹੀਂ ਹੋ ਸਕੀ ਤੇ ਦੋਨਾਂ ਟੀਮਾਂ ਨੂੰ ਇੱਕ-ਇਕ ਅੰਕ ਆਪਸ 'ਚ ਵੰਡਣੇ ਪਏ।PunjabKesari
ਇਸ ਲੀਗ 'ਚ 39 ਸਾਲ ਦੇ ਇਸ ਬੱਲੇਬਾਜ਼ ਦਾ ਇਹ ਤੀਜਾ ਮੈਚ ਸੀ ਤੇ ਇਸਤੋਂ ਪਹਿਲਾਂ ਉਨ੍ਹ ਨੇ 12 ਤੇ 45 ਦੌੜਾਂ ਦੀ ਪਾਰੀ ਖੇਡੀ ਸੀ। ਪਰ ਸੋਮਵਾਰ ਨੂੰ ਜਦ ਉਹ ਕ੍ਰੀਜ 'ਤੇ ਉਤਰੇ ਤਾਂ ਆਪਣੇ ਉਸੀ ਅੰਦਾਜ਼ 'ਚ ਵਿਖਾਈ ਦਿੱਤੇ ਜਿਸ ਦੇ ਲਈ ਉਹ ਜਾਣੇ ਜਾਂਦੇ ਹਨ। ਗੇਲ ਦੀ ਤੂਫਾਨੀ ਪਾਰੀ ਤੋਂ ਬਚਣ ਲਈ ਮੋਂਟਰੀਅਲ ਟਾਈਗਰਸ ਨੇ ਪੂਰੀ ਕੋਸ਼ਿਸ਼ ਕੀਤੀ ਤੇ ਉਸ ਨੇ ਆਪਣੇ 6 ਗੇਂਦਬਾਜ਼ਾਂ ਨੂੰ ਮੋਰਚੇ 'ਤੇ ਲਗਾਇਆ। ਪਰ ਸੁਨੀਲ ਨਰਾਇਣ ਸਮੇਤ ਮੋਂਟਰੀਅਲ ਦਾ ਕੋਈ ਵੀ ਬੋਲਰ ਇਸ ਬੱਲੇਬਾਜ਼ ਨੂੰ ਆਊਟ ਨਹੀਂ ਕਰ ਸਕਿਆ।PunjabKesari


Related News