ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਦਾ ਸਨਮਾਨ ਕੀਤਾ
Saturday, Sep 02, 2023 - 11:27 AM (IST)
ਨਵੀਂ ਦਿੱਲੀ– ਵਿਸ਼ਵ ਕੱਪ ਚਾਂਦੀ ਤਮਗਾ ਜੇਤੂ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੂੰ ਭਰੋਸਾ ਹੈ ਕਿ ਭਾਰਤੀ ਟੀਮ ਹਾਂਗਝੋਓ ’ਚ ਹੋਣ ਵਾਲੀਆਂ ਆਗਾਮੀ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤੇਗੀ। ਭਾਰਤ ਦੇ ਨਵੇਂ ਸ਼ਤਰੰਜ ਸੁਪਰ ਸਟਾਰ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਦਾ ਸ਼ੁੱਕਰਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਨਿਵਾਸ ’ਤੇ ਸਨਮਾਨ ਕੀਤਾ। ਇਸ ਮੌਕੇ ’ਤੇ ਪ੍ਰਗਿਆਨੰਦਾ ਨੇ ਕਿਹਾ ਕਿ ਭਾਰਤੀ ਟੀਮ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤ ਸਕਦੀ ਹੈ। ਉਹ 23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ 'ਚ ਹਿੱਸਾ ਲੈ ਰਹੀ ਭਾਰਤ ਦੀ 10 ਮੈਂਬਰੀ ਟੀਮ ਦਾ ਮੈਂਬਰ ਹੈ।
ਇਹ ਵੀ ਪੜ੍ਹੋ- ਟੀਮਾਂ ਦੀ ਜਰਸੀ 'ਤੇ ਪਾਕਿ ਦਾ ਨਾਮ ਨਾ ਹੋਣ 'ਤੇ ਮਚਿਆ ਬਵਾਲ, PCB 'ਤੇ ਸਾਬਕਾ ਪਾਕਿ ਖਿਡਾਰੀਆਂ ਨੇ ਵਿੰਨ੍ਹਿਆ ਨਿਸ਼ਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੱਲ ਪ੍ਰਗਿਆਨੰਦਾ ਨਾਲ ਮੁਲਾਕਾਤ ਕੀਤੀ ਸੀ। ਠਾਕੁਰ ਨੇ ਕਿਹਾ,‘‘ਪ੍ਰਗਿਆਨੰਦਾ ਇੰਨੀ ਘੱਟ ਉਮਰ ’ਚ ਕਾਫ਼ੀ ਪਰਿਪੱਕ ਹੋ ਗਿਆ ਹੈ। ਉਹ ਮਾਨਸਿਕ ਤੌਰ ’ਤੇ ਵੀ ਕਾਫ਼ੀ ਮਜ਼ਬੂਤ ਹੈ। ਉਸਦੀਆਂ ਚਾਲਾਂ ਕਾਫੀ ਤੇਜ਼ ਹਨ ਅਤੇ ਮਾਨਸਿਕ ਤੇ ਸਰੀਰਿਕ ਰੂਪ ਨਾਲ ਉਸਦੀ ਤਿਆਰੀ ਸ਼ਲਾਘਾਯੋਗ ਹੁੰਦੀ ਹੈ।’’
ਇਹ ਵੀ ਪੜ੍ਹੋ- ਭਾਰਤ ਤੋਂ ਹਾਰਨ 'ਤੇ ਵੀ ਪਾਕਿ ਨੂੰ ਪਲੇਇੰਗ 11 'ਚ ਬਦਲਾਅ ਨਹੀਂ ਕਰਨਾ ਚਾਹੀਦਾ : ਸਾਬਕਾ ਪਾਕਿ ਕ੍ਰਿਕਟਰ
ਠਾਕੁਰ ਨੇ ਕਿਹਾ,‘‘ਮੈਂ ਉਸ ਨੂੰ ਵਧਾਈ ਦਿੰਦਾ ਹਾਂ। 10 ਸਾਲ ਦੀ ਉਮਰ ’ਚ ਕੌਮਾਂਤਰੀ ਮਾਸਟਰ ਬਣਨਾ ਤੇ 16 ਸਾਲ ਦੀ ਉਮਰ ’ਚ ਮੈਗਨਸ ਕਾਰਲਸਨ ਨੂੰ ਹਰਾਉਣਾ ਵੱਡੀ ਉਪਲਬਧੀ ਹੈ। ਉਸ ਨੇ ਪਿਛਲੇ ਕੁਝ ਸਾਲਾਂ ’ਚ ਕਾਫੀ ਮਿਹਨਤ ਕੀਤੀ ਹੈ ਤੇ ਇਸ ਵਿਚ ਉਸਦੇ ਮਾਤਾ-ਪਿਤਾ ਦੀ ਵੀ ਅਹਿਮ ਭੂਮਿਕਾ ਹੈ।’’ ਇਸ ਮੌਕੇ ’ਤੇ ਪ੍ਰਗਿਆਨੰਦਾ ਦੇ ਮਾਤਾ-ਪਿਤਾ ਵੀ ਮੌਜੂਦ ਸਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8