ਡ੍ਰੈੱਸ ਕੋਡ ਕਾਰਨ ਖਿਡਾਰੀਆਂ ਨੂੰ ਬਦਲਣੇ ਪਏ ਅੰਡਰ ਗਾਰਮੈਂਟਸ

07/15/2017 5:49:30 AM

ਲੰਡਨ— ਗ੍ਰੈਂਡ ਸਲੈਮ ਵਿੰਬਲਡਨ ਦੀ ਜੂਨੀਅਰ ਚੈਂਪੀਅਨਸ਼ਿਪ 'ਚ ਪੂਰੀ ਤਰ੍ਹਾਂ ਸਫੈਦ ਜਰਸੀ ਪਾਉਣ ਦਾ ਇਕ ਸਖਤ ਨਿਯਮ ਹੈ। ਇਸ ਡ੍ਰੈੱਸ ਕੋਡ ਦਾ ਪਾਲਣ ਨਾ ਕਰਨ 'ਤੇ 4 ਜੂਨੀਅਰ ਪੁਰਸ਼ ਖਿਡਾਰੀਆਂ ਨੂੰ ਮੈਚ ਤੋਂ ਠੀਕ ਪਹਿਲਾਂ ਆਪਣੇ ਰੰਗ-ਬਿਰੰਗੇ ਅੰਡਰਵੀਅਰ ਬਦਲਣੇ ਪਏ। 
ਸਾਲ ਦੇ ਤੀਜੇ ਗ੍ਰੈਂਡ ਸਲੈਮ 'ਚ ਪੂਰੀ ਤਰ੍ਹਾਂ ਸਫੈਦ ਡ੍ਰੈੱਸ ਪਾਉਣ ਦਾ ਨਿਯਮ ਹਮੇਸ਼ਾ ਰਿਹਾ ਹੈ ਪਰ ਜੂਨੀਅਰ ਚੈਂਪੀਅਨਸ਼ਿਪ 'ਚ ਚੋਟੀ ਦਾ ਦਰਜਾ ਪ੍ਰਾਪਤ ਡਬਲਜ਼ ਜੋੜੀ ਹੰਗਰੀ ਦੇ ਸੋਮਬੋਰ ਪਾਇਰਸ ਅਤੇ ਚੀਨ ਦੇ ਵੂ ਯਿਬਿੰਗ ਨੂੰ ਮੈਚ ਤੋਂ ਠੀਕ ਪਹਿਲਾਂ ਕੋਰਟ ਅਧਿਕਾਰੀ ਨੇ ਕੋਰਟ 'ਤੇ ਹੀ ਪਹਿਲਾਂ ਸਫੈਦ ਅੰਡਰਵੀਅਰ ਦਿੱਤੇ ਅਤੇ ਉਨ੍ਹਾਂ ਨੂੰ ਖੇਡਣ ਤੋਂ ਪਹਿਲਾਂ ਬਦਲਣ ਦਾ ਆਦੇਸ਼ ਦਿੱਤਾ। ਪਾਇਰਸ ਨੇ ਨੀਲੇ ਰੰਗ, ਜਦਕਿ ਉਸ ਦੇ ਸਾਥੀ ਵੂ ਨੇ ਕਾਲੇ ਰੰਗ ਦਾ ਅੰਡਰਵੀਅਰ ਪਾਇਆ ਹੋਇਆ ਸੀ। 
ਇਸ ਤੋਂ ਇਲਾਵਾ ਉਸ ਦੇ ਵਿਰੋਧੀ ਖਿਡਾਰੀ ਬ੍ਰਾਜ਼ੀਲ ਦੇ ਜੋਓ ਰੀਸ ਡੀਸਿਲਵਾ ਨੂੰ ਵੀ ਇਸੇ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਸ ਨੇ ਅਧਿਕਾਰੀ ਸਾਹਮਣੇ ਹੀ ਇਸ ਗੱਲ ਦਾ ਵਿਰੋਧ ਜਤਾਇਆ। ਉਸ ਨੇ ਆਪਣੇ ਭੂਰੇ ਰੰਗ ਦੇ ਅੰਡਰਵੀਅਰ 'ਚ ਹੀ ਖੇਡਣ ਦੀ ਇਜਾਜ਼ਤ ਮੰਗੀ। ਇਸ ਤੋਂ ਪਹਿਲਾਂ 5 ਵਾਰ ਦੀ ਚੈਂਪੀਅਨ ਵੀਨਸ ਵਿਲੀਅਮਸ ਨੂੰ ਪਿਛਲੇ ਹਫਤੇ ਆਪਣੇ ਪਹਿਲੇ ਰਾਊਂਡ ਦੇ ਮੈਚ ਦੌਰਾਨ ਗੁਲਾਬੀ ਰੰਗ ਦੀ ਬ੍ਰਾਅ ਬਦਲਣੀ ਪਈ ਸੀ, ਇਸ ਨਾਲ ਮੈਚ 'ਚ ਦੇਰੀ ਹੋ ਗਈ ਸੀ।
ਆਸਟ੍ਰੀਆ ਦੀ ਜੂਰਜੀ ਰੋਡੀਨੋਵ ਨੂੰ ਵੀ ਕੋਰਟ 18 'ਤੇ ਉਸ ਦੇ ਮੈਚ ਦੌਰਾਨ ਨੀਲੇ ਰੰਗ ਦਾ ਅੰਡਰਵੀਅਰ ਬਦਲਣ ਲਈ ਕਿਹਾ ਗਿਆ ਸੀ। ਜੂਰਜੀ ਨੂੰ ਪਹਿਲਾਂ ਚੇਅਰ ਅੰਪਾਇਰ ਨੇ ਦੇਖਿਆ ਅਤੇ ਬਾਅਦ ਵਿਚ ਆਖਿਰ ਮਹਿਲਾ ਨਿਰੀਖਕ ਨੇ ਉਸ ਦੇ ਕੱਪੜਿਆਂ ਦੀ ਜਾਂਚ ਕੀਤੀ। ਆਸਟ੍ਰੀਆਈ ਖਿਡਾਰਨ ਨੇ ਫਿਰ ਲਾਕਰ ਰੂਮ 'ਚ ਜਾ ਕੇ ਇਸ ਨੂੰ ਬਦਲਿਆ।


Related News