ਜਾਣੋ ਕਿਉਂ ਸਭ ਨੂੰ ਡਰਾਉਣ ਵਾਲੇ ਅੰਡਰਟੇਕਰ ਦੇ ਇੰਟਰਵੀਊ ਦੌਰਾਨ ਛਲਕੇ ਹੰਝੂ

Monday, Mar 04, 2019 - 06:49 PM (IST)

ਜਾਣੋ ਕਿਉਂ ਸਭ ਨੂੰ ਡਰਾਉਣ ਵਾਲੇ ਅੰਡਰਟੇਕਰ ਦੇ ਇੰਟਰਵੀਊ ਦੌਰਾਨ ਛਲਕੇ ਹੰਝੂ

ਜਲੰਧਰ : ਡਬਲਯੂ. ਡਬਲਯੂ. ਈ. ਰੈਸਲਰ ਅੰਡਰਟੇਕਰ ਨੇ ਅਧਿਆਤਮਕ ਵੱਲ ਰੁਝਾਨ ਲਈ ਆਪਣੀ ਤੀਜੀ ਪਤਨੀ ਮਿਸ਼ੇਲ ਦਾ ਧੰਨਵਾਦ ਪ੍ਰਗਟਾਇਆ । ਇਕ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਅੰਡਰਟੇਕਰ ਨੇ ਕਿਹਾ ਕਿ ਸੈਲੀਬ੍ਰਿਟੀ ਦੀ ਜ਼ਿੰਦਗੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਪਰ ਮੈਂ ਕਦੇ ਵੀ ਇਸ ਨੂੰ ਆਪਣੇ ਸਿਰ 'ਤੇ ਚੜ੍ਹਨ ਨਹੀਂ ਦਿੱਤਾ ਪਰ ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ, ਤੁਸੀਂ ਜੋ ਕਰਦੇ ਹੋ, ਉਸ਼ਦੇ ਕਾਰਨ ਤੁਸੀਂ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਦੇ ਸੰਪਰਕ ਵਿਚ ਆ ਜਾਂਦੇ ਹੋ। ਮੈਂ ਪ੍ਰਮਾਤਮਾ ਵਿਚ ਵਿਸ਼ਵਾਸ ਰੱਖਦਾ ਹਾਂ ਪਰ ਮੈਂ ਆਪਣੀ ਜ਼ਿੰਦਗੀ ਪ੍ਰਮਾਤਮਾ ਲਈ ਨਹੀਂ ਜਿਊਂਦਾ ਸੀ। ਪ੍ਰਮਾਤਮਾ ਵਿਚ ਮੇਰੀ ਜਿੰਨੀ ਸ਼ਰਧਾ ਹੈ, ਉਹ ਮਿਸ਼ੇਲ ਦੇ ਕਾਰਨ ਹੀ ਹੈ। ਉਸ ਨੇ ਮੈਨੂੰ ਅਧਿਆਤਮਕ ਵੱਲ ਮੋੜ ਦਿੱਤਾ। ਮਿਸ਼ੇਲ ਦੇ ਕਾਰਨ ਹੀ ਮੈਂ ਆਪਣੀ ਜ਼ਿੰਦਗੀ ਰੁਝੇਂਵਿਆਂ ਭਰੀ ਕਰ ਸਕਿਆ। 

ਮਿਸ਼ੇਲ ਬਾਰੇ ਗੱਲ ਕਰਦੇ-ਕਰਦੇ ਅੰਡਰਟੇਕਰ ਕਈ ਵਾਰ ਭਾਵੁਕ ਵੀ ਹੋ ਗਿਆ। ਇੰਟਰਵਿਊ ਦੌਰਾਨ ਜਦੋਂ ਇਕ ਦਰਸ਼ਕ ਨੇ ਅੰਡਰਟੇਕਰ ਨੂੰ ਆਈ ਲਵ ਯੂ ਮਾਰਕ (ਮਾਰਕ ਕਾਲਵੇ ਅੰਡਰਟੇਕਰ ਦਾ ਅਸਲੀ ਨਾਂ) ਨਾਲ ਪੁਕਾਰਿਆ ਤਾਂ ਉਹ ਫੌਰਨ ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ। ਉਹ ਉਕਤ ਦਰਸ਼ਕ ਦੇ ਕੋਲ ਗਿਆ ਤੇ ਕਿਹਾ, ''ਹਾਂ, ਮੈਂ ਵੀ ਤੁਹਾਡੇ ਨਾਲ ਪਿਆਰ ਕਰਦਾ ਹਾਂ। ਤੁਹਾਡਾ ਧੰਨਵਾਦ। ਮੈਨੂੰ ਇਸਦੀ ਲੋੜ ਸੀ। ਤੁਸੀਂ ਮੈਨੂੰ ਬਚਾ ਲਿਆ। ਨਹੀਂ ਤਾਂ ਮੈਂ ਆਪਣਾ ਪੂਰਾ ਚਰਿੱਤਰ  ਗੁਆਉਣ ਵਾਲਾ ਸੀ।'' ਘਟਨਾਕ੍ਰਮ ਦੌਰਾਨ ਅੰਡਰਟੇਕਰ ਦੀਆਂ ਅੱਖਾਂ ਵਿਚੋਂ ਲਗਾਤਾਰ ਹੰਝੂ ਵਹਿੰਦੇ ਹੋਏ ਦਿਸਿਆ।


Related News