ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ, ਸ਼ੈਲੀ ਸਿੰਘ ਨੇ ਲੌਂਗ ਜੰਪ ਦੇ ਫਾਈਨਲ ’ਚ ਬਣਾਈ ਜਗ੍ਹਾ

Saturday, Aug 21, 2021 - 12:40 PM (IST)

ਨੈਰੋਬੀ (ਭਾਸ਼ਾ)– ਲੌਂਗ ਜੰਪ ਦੀ ਉੱਭਰਦੀ ਐਥਲੀਟ ਸ਼ੈਲੀ ਸਿੰਘ ਨੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ 6.40 ਮੀਟਰ ਦੇ ਨਾਲ ਕੁਆਲੀਫਿਕੇਸ਼ਨ ਦੌਰ ਵਿਚ ਚੋਟੀ ’ਤੇ ਰਹਿ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। 17 ਸਾਲਾ ਸ਼ੈਲੀ ਨੂੰ ਭਾਰਤੀ ਐਥਲੈਟਿਕਸ ਦੀ ਭਵਿੱਖ ਦੀ ਸਟਾਰ ਮੰਨਿਆ ਜਾਂਦਾ ਹੈ। ਉਸ ਨੇ ਮਹਿਲਾਵਾਂ ਦੇ ਲੌਂਗ ਜੰਪ ਦੇ ਗਰੁੱਪ-ਬੀ ਵਿਚ ਆਪਣੀ ਤੀਜੀ ਤੇ ਆਖਰੀ ਛਲਾਂਗ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। 

ਸ਼ੈਲੀ ਨੇ ਜੂਨ ਵਿਚ 6.48 ਮੀਟਰ ਦੀ ਛਲਾਂਗ ਲਾ ਕੇ ਰਾਸ਼ਟਰੀ (ਸੀਨੀਅਰ) ਅੰਤਰਰਾਜੀ ਚੈਂਪੀਅਨਸ਼ਿਪ ਜਿੱਤੀ ਸੀ। ਝਾਂਸੀ ਵਿਚ ਜਨਮੀ ਸ਼ੈਲੀ ਦਾ ਉਸਦੀ ਮਾਂ ਨੇ ਪਾਲਣ-ਪੋਸ਼ਣ ਕੀਤਾ ਹੈ। ਉਸਦੀ ਮਾਂ ਕੱਪੜੇ ਸਿਲਾਈ ਕਰਕੇ ਜ਼ਿੰਦਗੀ ਚਲਾਉਂਦੀ ਹੈ। ਸ਼ੈਲੀ ਅਜੇ ਬੈਂਗਲੁਰੂ ਵਿਚ ਲੌਂਗ ਜੰਪ ਦੀ ਪ੍ਰਸਿੱਧ ਐਥਲੀਟ ਅੰਜੂ ਬੌਬੀ ਜਾਰਜ ਦੀ ਅਕੈਡਮੀ ਵਿਚ ਟ੍ਰੇਨਿੰਗ ਲੈਂਦੀ ਹੈ।

ਹੋਰਨਾਂ ਪ੍ਰਤੀਯੋਗਿਤਾਵਾਂ ਵਿਚ ਨੰਦਨੀ ਅਸਗਾਰਾ ਨੇ ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਉਹ ਚੌਥੀ ਹੀਟ ਵਿਚ ਚੌਥੇ ਤੇ ਕੁਲ 21ਵੇਂ ਸਥਾਨ ’ਤੇ ਰਹੀ ਪਰ ਤੇਜਸ ਸ਼ਿਰਸੇ (ਪੁਰਸ਼ਾਂ ਦੀ 100 ਮੀਟਰ ਅੜਿੱਕਾ ਦੌੜ), ਪੂਜਾ (ਮਹਿਲਾਵਾਂ ਦੀ 1500 ਮੀਟਰ ਦੌੜ) ਤੇ ਪਣਮੁਗਾ ਸ਼੍ਰੀਨਿਵਾਸ (ਪੁਰਸ਼ਾਂ ਦੀ 200 ਮੀਟਰ ਦੌੜ) ਸੈਮੀਫਾਈਨਲ ਲਈ ਕੁਆਲੀਫਆਈ ਨਹੀਂ ਕਰ ਸਕੇ।


cherry

Content Editor

Related News