ਅੰਡਰ-19 ਵਿਸ਼ਵ ਕੱਪ : ਭਾਰਤ ਨੇ ਦੱ. ਅਫਰੀਕਾ ਨੂੰ ਹਰਾਇਆ

01/10/2018 4:49:25 AM

ਕ੍ਰਾਈਸਟਚਰਚ— ਆਯਰਨ ਜੁਆਲ (86) ਤੇ ਹਿਮਾਂਸ਼ੂ ਰਾਣਾ (68) ਦੇ ਬਿਹਤਰੀਨ ਅਰਧ ਸੈਂਕੜਿਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ (23 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਮੰਗਲਵਾਰ ਨੂੰ ਹੋਏ ਇਕ ਅਭਿਆਸ ਮੈਚ 'ਚ ਦੱਖਣੀ ਅਫਰੀਕਾ ਨੂੰ 189 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਜੁਆਲ ਦੀਆਂ 86 ਤੇ ਹਿਮਾਂਸ਼ੂ ਦੀਆਂ 68 ਦੌੜਾਂ ਦੀ ਮਦਦ ਨਾਲ 8 ਵਿਕਟਾਂ 'ਤੇ 322 ਦੌੜਾਂ ਦਾ ਵੱਡਾ ਸਕੋਰ ਬਣਾਇਆ ਤੇ ਫਿਰ ਦੱਖਣੀ ਅਫਰੀਕਾ ਨੂੰ 38.3 ਓਵਰਾਂ 'ਚ 143 ਦੌੜਾ 'ਤੇ ਢੇਰ ਕਰ ਕੇ 189 ਦੌੜਾਂ ਨਾਲ ਮੈਚ ਜਿੱਤ ਲਿਆ।


Related News