ਅੰਡਰ-19 ਵਿਸ਼ਵ ਕੱਪ : ਸਟੀਫੇਨਸ ਦੀ ਜਗ੍ਹਾ ਹੇਰਮੈਨ ਦੱਖਣੀ ਅਫਰੀਕੀ ਟੀਮ ''ਚ ਸ਼ਾਮਲ

Sunday, Jan 30, 2022 - 01:22 PM (IST)

ਅੰਡਰ-19 ਵਿਸ਼ਵ ਕੱਪ : ਸਟੀਫੇਨਸ ਦੀ ਜਗ੍ਹਾ ਹੇਰਮੈਨ ਦੱਖਣੀ ਅਫਰੀਕੀ ਟੀਮ ''ਚ ਸ਼ਾਮਲ

ਦੁਬਈ- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਅੰਡਰ-19 ਵਿਸ਼ਵ ਕੱਪ ਪ੍ਰਤੀਯੋਗਿਤਾ ਤਕਨੀਕੀ ਕਮੇਟੀ ਨੇ ਜੋਸ਼ੁਆ ਸਟੀਫੇਨਸਨ ਦੀ ਜਗ੍ਹਾ ਰੋਨਾਨ ਹੇਰਮੈਨ ਨੂੰ ਦੱਖਣੀ ਅਫਰੀਕੀ ਟੀਮ 'ਚ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਸਟੀਫੇਨਸਨ ਦੀ ਖੱਬੀ 'ਹੈਮਸਟ੍ਰਿੰਗ' 'ਚ ਖਿਚਾਅ ਹੈ ਤੇ ਉਹ ਅੱਗੇ ਇਸ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਣਗੇ। ਕਿਸੇ ਹੋਰ ਖਿਡਾਰੀ ਨੂੰ ਅਧਿਕਾਰਤ ਤੌਰ 'ਤੇ ਟੀਮ 'ਚ ਸ਼ਾਮਲ ਕਰਨ ਤੋਂ ਪਹਿਲਾਂ ਤਕਨੀਕੀ ਕਮੇਟੀ ਦੀ ਮਨਜ਼ੂਰੀ ਦੀ ਲੋੜ ਪੈਂਦੀ ਹੈ।

ਪ੍ਰਤੀਯੋਗਿਤਾ ਤਕਨੀਕ ਕਮੇਟੀ 'ਚ ਪ੍ਰਧਾਨ ਕ੍ਰਿਸ ਟੇਟਲੀ (ਆਈ. ਸੀ. ਸੀ. ਦੇ ਪ੍ਰਤੀਯੋਗਤਾ ਪ੍ਰਮੁੱਖ), ਬੇਨ ਲੀਵਰ (ਆਈ. ਸੀ. ਸੀ. ਸੀਨੀਅਰ ਪ੍ਰਤੀਯੋਗਿਤਾ ਮੈਨੇਜਰ), ਫਵਾਜ਼ ਬਖ਼ਸ਼ (ਟੂਰਨਾਮੈਂਟ ਨਿਰਦੇਸ਼ਕ), ਰੋਲੈਂਡ ਹੋਲਡਰ (ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਪ੍ਰਤੀਨਿਧੀ), ਐਲਨ ਵਿਲਕਿੰਸ ਤੇ ਰੇਸਲ ਅਰਨੋਲਡ (ਦੋਵੇਂ ਸੁਤੰਤਰ ਪ੍ਰਤੀਨਿਧੀ) ਸ਼ਾਮਲ ਹਨ।


author

Tarsem Singh

Content Editor

Related News