ਅੰਡਰ-19 ਫੁੱਟਬਾਲ ਟੀਮ ਜਾਰਡਨ ਅਤੇ ਓਮਾਨ ਨਾਲ ਭਿੜੇਗੀ

Sunday, Jul 14, 2019 - 05:23 PM (IST)

ਅੰਡਰ-19 ਫੁੱਟਬਾਲ ਟੀਮ ਜਾਰਡਨ ਅਤੇ ਓਮਾਨ ਨਾਲ ਭਿੜੇਗੀ

ਨਵੀਂ ਦਿੱਲੀ— ਭਾਰਤੀ ਅੰਡਰ-19 ਫੁੱਟਬਾਲ ਟੀਮ ਇਸ ਸਾਲ ਦੇ ਆਖ਼ਿਰ 'ਚ ਏ.ਐੱਫ.ਸੀ. ਅੰਡਰ-19 ਚੈਂਪੀਅਨਸ਼ਿਪ ਦੇ ਕੁਆਲੀਫਾਇਰਸ ਦੀ ਤਿਆਰੀਆਂ ਦੇ ਤਹਿਤ ਤੁਰਕੀ 'ਚ ਜਾਰਡਨ ਅਤੇ ਓਮਾਨ ਅੰਡਰ-19 ਟੀਮ ਦੇ ਖਿਲਾਫ ਖੇਡੇਗੀ। ਭਾਰਤੀ ਅੰਡਰ-19 ਟੀਮ ਪਹਿਲਾਂ ਤੋਂ ਹੀ ਸੀਨੀਅਰ ਰਾਸ਼ਟਰੀ ਟੀਮ ਲਈ ਖਿਡਾਰੀ ਮੁਹੱਈਆ ਕਰਾਉਣ ਦਾ ਕੰਮ ਕਰ ਰਹੀ ਹੈ। ਅਮਰਜੀਤ ਸਿੰਘ, ਸੁਰੇਸ਼ ਸਿੰਘ, ਬੋਰਿਸ ਸਿੰਘ, ਨਰਿੰਦਰ ਰਾਸ਼ਟਰੀ ਕੈਂਪ ਦਾ ਹਿੱਸਾ ਵੀ ਰਹੇ ਹਨ। 

ਫੀਫਾ ਅੰਡਰ-17 ਵਰਲਡ ਕੱਪ 2017 'ਚ ਭਾਰਤ ਦੀ ਅਗਵਾਈ ਕਰਨ ਵਾਲੇ ਅਮਰਜੀਤ ਸੀਨੀਅਰ ਰਾਸ਼ਟਰੀ ਟੀਮ ਲਈ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਹਨ। ਭਾਰਤੀ ਅੰਡਰ-19 ਟੀਮ 19 ਤੋਂ 27 ਜੁਲਾਈ ਤਕ ਤੁਰਕੀ ਦੇ ਦੌਰੇ 'ਤੇ ਓਮਾਨ ਅੰਡਰ-19 ਖਿਲਾਫ ਦੋ ਅਤੇ ਜਾਰਡਨ ਅੰਡਰ-19 ਖਿਲਾਫ ਇਕ ਮੁਕਾਬਲਾ ਖੇਡਣ ਦੇ ਇਲਾਵਾ ਸਥਾਨਕ ਕਲੱਬ ਕੋਸੇਲਿਸਪੋਰ ਖਿਲਾਫ ਵੀ ਮੈਦਾਨ 'ਚ ਉਤਰੇਗੀ। ਟੀਮ ਦੇ ਮੁੱਖ ਕੋਚ ਫਲੋਰਾਇਡ ਪਿੰਟੋ ਨੇ ਕਿਹਾ, ''ਸਾਡਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਕੌਮਾਂਤਰੀ ਮੈਚਾਂ 'ਚ ਖੇਡਣਾ ਹੈ, ਅਸੀਂ ਜਿੰਨਾ ਜ਼ਿਆਦਾ ਖੇਡਾਂਗੇ ਓਨਾ ਹੀ ਚੰਗਾ ਹੋਵੇਗਾ।''


author

Tarsem Singh

Content Editor

Related News