ਅਜੇਤੂ ਭਾਰਤ ਦੱਖਣੀ ਅਫਰੀਕਾ ਵਿਰੁੱਧ ਪ੍ਰਮੁੱਖ ਦਾਅਵੇਦਾਰ

Monday, Feb 05, 2024 - 07:30 PM (IST)

ਬੇਨੋਨੀ (ਦੱਖਣੀ ਅਫਰੀਕਾ)–ਬਿਹਤਰੀਨ ਫਾਰਮ ਵਿਚ ਚੱਲ ਰਿਹਾ ਭਾਰਤ ਮੰਗਲਵਾਰ ਨੂੰ ਇੱਥੇ ਮੇਜ਼ਬਾਨ ਦੱਖਣੀ ਅਫਰੀਕਾ ਵਿਰੁੱਧ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗਾ। ਸਾਬਕਾ ਚੈਂਪੀਅਨ ਭਾਰਤ ਨੇ ਟੂਰਨਾਮੈਂਟ ਵਿਚ ਲਗਾਤਾਰ 5 ਜਿੱਤਾਂ ਦੀ ਬਦੌਲਤ ਆਖਰੀ-4 ਵਿਚ ਜਗ੍ਹਾ ਬਣਾਈ ਹੈ ਤੇ ਲਗਭਗ ਸਾਰੇ ਮੁਕਾਬਲਿਆਂ ਵਿਚ ਟੀਮ ਨੇ ਆਪਣੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਦਬਦਬਾ ਬਣਾਇਆ ਹੈ। ਭਾਰਤੀ ਟੀਮ ਕਿਸੇ ਵਿਸ਼ੇਸ਼ ਖਿਡਾਰੀ ’ਤੇ ਨਿਰਭਰ ਨਹੀਂ ਹੈ ਸਗੋਂ ਲੋੜ ਪੈਣ ’ਤੇ ਸਾਰੇ ਖਿਡਾਰੀਆਂ ਨੇ ਯੋਗਦਾਨ ਦਿੱਤਾ ਹੈ। ਬੱਲੇਬਾਜ਼ ਜਿੱਥੇ ਢੇਰ ਸਾਰੀਆਂ ਦੌੜਾਂ ਬਣਾਉਣ ਵਿਚ ਸਫਲ ਰਹੇ ਤਾਂ ਉੱਥੇ ਹੀ ਗੇਂਦਬਾਜ਼ਾਂ ਨੂੰ ਵਿਰੋਧੀ ਟੀਮਾਂ ਨੂੰ ਸਮੇਟਣ ਵਿਚ ਸਫਲਤਾ ਮਿਲੀ ਤੇ ਜਿੱਤ ਦਾ ਫਰਕ ਵੀ ਚੰਗਾ ਖਾਸਾ ਰਿਹਾ। ਦੋ ਸੈਂਕੜਿਆਂ ਤੇ ਇਕ ਅਰਧ ਸੈਂਕੜੇ ਦੇ ਨਾਲ 18 ਸਾਲਾ ਮੁਸ਼ੀਰ ਖਾਨ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਸਫਲ ਬੱਲੇਬਾਜ਼ ਹੈ। ਉਹ ਪੰਜ ਮੈਚਾਂ ਵਿਚ 83.50 ਦੀ ਔਸਤ ਨਾਲ 334 ਦੌੜਾਂ ਬਣਾ ਚੁੱਕਾ ਹੈ। ਭਾਰਤੀ ਕਪਤਾਨ ਉਦੈ ਸਹਾਰਨ ਵੀ ਚੰਗਾ ਫਾਰਮ ਵਿਚ ਹੈ ਅਤੇ ਇਕ ਸੈਂਕੜਾ ਤੇ ਦੋ ਅਰਧ ਸੈਂਕੜਿਆਂ ਨਾਲ 61.60 ਦੀ ਔਸਤ ਨਨਾਲ 304 ਦੌੜਾਂ ਆਪਣੇ ਨਾਂ ਦਰਜ ਕਰ ਚੁੱਕਾ ਹੈ।
ਇਸ ਟੂਰਨਾਮੈਂਟ ਵਿਚ ਸਫਲਤਾ ਤੋਂ ਇਲਾਵਾ ਭਾਰਤ ਨੇ ਹਾਲ ਹੀ ਵਿਚ ਦੱਖਣੀ ਅਫਰੀਕਾ ਵਿਰੁੱਧ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਜਿਹੜਾ ਉਸ ਨੂੰ ਜਿੱਤ ਦਾ ਦਾਅਵੇਦਾਰ ਬਣਾਉਂਦਾ ਹੈ। ਭਾਰਤ ਜੇਕਰ ਜਿੱਤ ਦਰਜ ਕਰਦਾ ਹੈ ਤਾਂ ਫਾਈਨਲ ਵਿਚ ਭਾਰਤ ਤੇ ਪਾਕਿਸਤਾਨ ਦੀ ਟੱਕਰ ਦੀ ਸੰਭਾਵਨਾ ਬਣ ਸਕਦੀ ਹੈ। ਪਾਕਿਸਤਾਨ ਦੂਜੇ ਸੈਮੀਫਾਈਨਲ ਵਿਚ ਇੱਥੇ ਆਸਟ੍ਰੇਲੀਆ ਨਾਲ ਭਿੜੇਗਾ। ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਨੇ ਤਿਕੋਣੀ ਲੜੀ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਲਗਾਤਾਰ ਦੋ ਮੈਚਾਂ ਵਿਚ ਹਰਾਇਆ ਸੀ, ਜਿਸ ਨਾਲ ਸਹਾਰਨ ਦੀ ਅਗਵਾਈ ਵਾਲੀ ਟੀਮ ਦਾ ਮਨੋਬਲ ਵਧੇਗਾ। ਨਾਕਆਊਟ ਮੁਕਾਬਲਿਆਂ ਵਿਚ ਹਾਲਾਂਕਿ ਵੱਖਰੀ ਤਰ੍ਹਾਂ ਦਾ ਦਬਾਅ ਹੋਵੇਗਾ ਤੇ ਪਹਿਲਾ ਸੈਮੀਫਾਈਨਲ ਮੁੱਖ ਰੂਪ ਨਾਲ ਭਾਰਤੀ ਬੱਲੇਬਾਜ਼ਾਂ ਤੇ ਫਾਰਮ ਵਿਚ ਚੱਲ ਰਹੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੇਨਾ ਮਫਾਕਾ ਵਿਚਾਲੇ ਮੁਕਾਬਲਾ ਹੋਵੇਗਾ, ਜਿਸ ਨੇ 5 ਮੈਚਾਂ ਵਿਚ 3 ਵਾਰ ਪਾਰੀ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ ਤੇ 18 ਵਿਕਟਾਂ ਨਾਲ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਸਫਲ ਗੇਂਦਬਾਜ਼ ਹੈ। ਉਸ ਨੇ ਪਿਛਲੇ ਦੋ ਮੈਚਾਂ ਵਿਚ ਇਕੱਲੇ ਆਪਣੇ ਦਮ ’ਤੇ ਦੱਖਣੀ ਅਫਰੀਕਾ ਦੀ ਜਿੱਤ ਪੱਕੀ ਕੀਤੀ। ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਸ਼੍ਰੀਲੰਕਾ ਵਿਰੁੱਧ ਮੇਜ਼ਬਾਨ ਟੀਮ ਨੇ ਆਖਰੀ ਸੁਪਰ-6 ਮੁਕਾਬਲੇ ਵਿਚ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ।
ਪਹਿਲਾ ਟੈਸਟ, ਦੂਜਾ ਦਿਨ : ਮੇਜ਼ਬਾਨ ਟੀਮ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੀ ਪਾਰੀ ’ਚ ਬਣਾਇਆ 511 ਦੌੜਾਂ ਦਾ ਵੱਡਾ ਸਕੋਰ


Aarti dhillon

Content Editor

Related News